8ਉਸ ਦੀਆਂ ਨਾਸਾਂ ਵਿੱਚੋਂ ਧੂੰਆਂ ਉੱਠਿਆ; ਉਸ ਦੇ ਮੂੰਹ ਵਿੱਚੋਂ ਭਸਮ ਕਰਨ ਵਾਲੀ ਅੱਗ ਨਿਕਲੀ, ਉਸ ਵਿੱਚੋਂ ਬਲਦੇ ਕੋਲੇ ਨਿਕਲੇ।
9ਉਸਨੇ ਸਵਰਗ ਨੂੰ ਝੁਕਾਇਆ ਅਤੇ ਹੇਠਾਂ ਉੱਤਰ ਆਇਆ; ਅਤੇ ਉਸਦੇ ਪੈਰਾਂ ਹੇਠ ਕਾਲੇ ਬੱਦਲ ਸਨ।
10ਉਹ ਕਰੂਬੀਆਂ ਉੱਤੇ ਸਵਾਰ ਹੋ ਕੇ ਉੱਡ ਗਿਆ; ਉਹ ਪੌਣ ਦੇ ਖੰਭਾ ਉੱਤੇ ਵੇਖਿਆ ਗਿਆ।
11ਉਸ ਨੇ ਹਨੇਰੇ ਨੂੰ ਆਪਣਾ ਢੱਕਣ, ਆਪਣੇ ਆਲੇ-ਦੁਆਲੇ ਨੂੰ ਆਪਣੀ ਛੱਤ ਬਣਾਇਆ ਹੈ, ਅਕਾਸ਼ ਦੇ ਹਨੇਰੇ ਮੀਂਹ ਦੇ ਬੱਦਲਾਂ ਨੂੰ ਬਣਾਇਆ।
12ਉਸ ਦੀ ਮੌਜੂਦਗੀ ਦੀ ਚਮਕ ਨਾਲ ਬੱਦਲ, ਗੜੇ ਅਤੇ ਬਿਜਲੀ ਦੀਆਂ ਲਪਟਾਂ ਵੱਧ ਰਹੀਆਂ ਸਨ।