ਜ਼ਬੂਰਾਂ 18

ਹੇ ਯਾਹਵੇਹ, ਤੇਰੀ ਝਿੜਕ ਨਾਲ ਅਤੇ ਤੇਰੇ ਨਾਸਾਂ ਵਿੱਚੋਂ ਸਾਹ ਦੇ ਝੋਕੇ ਦੇ ਕਾਰਨ ਸਮੁੰਦਰ ਦੀਆਂ ਸਤਹ ਦਿੱਸਣ ਲੱਗ ਪਈਆਂ ਅਤੇ ਧਰਤੀ ਦੀਆਂ ਨੀਹਾਂ ਖੁੱਲ ਗਈਆ ਹਨ।

Psalm 18:15 (UKJV) Then the channels of waters were seen, and the foundations of the world were discovered at your rebuke, O LORD, at the blast of the breath of your nostrils.

13ਯਾਹਵੇਹ ਸਵਰਗ ਤੋਂ ਗਰਜਿਆ; ਅੱਤ ਮਹਾਨ ਦੀ ਆਵਾਜ਼ ਗੂੰਜ ਉੱਠੀ।

14ਉਸਨੇ ਆਪਣੇ ਤੀਰ ਚਲਾਏ ਅਤੇ ਦੁਸ਼ਮਣਾਂ ਨੂੰ ਖਿੰਡਾ ਦਿੱਤਾ, ਬਿਜਲੀ ਦੀਆਂ ਵੱਡੀਆਂ ਲਿਸ਼ਕਾ ਨਾਲ ਉਸਨੇ ਉਹਨਾਂ ਨੂੰ ਉਲਝਾ ਦਿੱਤਾ।

15ਹੇ ਯਾਹਵੇਹ, ਤੇਰੀ ਝਿੜਕ ਨਾਲ ਅਤੇ ਤੇਰੇ ਨਾਸਾਂ ਵਿੱਚੋਂ ਸਾਹ ਦੇ ਝੋਕੇ ਦੇ ਕਾਰਨ ਸਮੁੰਦਰ ਦੀਆਂ ਸਤਹ ਦਿੱਸਣ ਲੱਗ ਪਈਆਂ ਅਤੇ ਧਰਤੀ ਦੀਆਂ ਨੀਹਾਂ ਖੁੱਲ ਗਈਆ ਹਨ।

16ਉਸ ਨੇ ਸਵਰਗ ਤੋਂ ਆਪਣਾ ਹੱਥ ਵਧਾ ਕੇ ਮੈਨੂੰ ਫੜ ਲਿਆ; ਉਸ ਨੇ ਮੈਨੂੰ ਡੂੰਘੇ ਪਾਣੀਆਂ ਵਿੱਚੋਂ ਬਾਹਰ ਕੱਢਿਆ।

17ਉਸਨੇ ਮੈਨੂੰ ਮੇਰੇ ਸ਼ਕਤੀਸ਼ਾਲੀ ਦੁਸ਼ਮਣ ਤੋਂ, ਮੇਰੇ ਨਾਲ ਘਿਣ ਕਰਨ ਵਾਲੇ ਅਤੇ ਜੋ ਮੇਰੇ ਤੋਂ ਬਹੁਤ ਬਲਵਾਨ ਸਨ, ਮੈਨੂੰ ਉਹਨਾਂ ਤੋਂ ਛੁਡਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.