9ਤੁਸੀਂ ਉਹਨਾਂ ਨੂੰ ਲੋਹੇ ਦੇ ਡੰਡੇ ਨਾਲ ਟੁਕੜੇ-ਟੁਕੜੇ ਕਰ ਦਿਓਗੇ, ਤੁਸੀਂ ਮਿੱਟੀ ਦੇ ਬਰਤਨ ਵਾਂਗੂੰ ਉਹਨਾਂ ਨੂੰ ਚਕਨਾ-ਚੂਰ ਕਰ ਦਿਓਗੇ।”
10ਹੇ ਰਾਜਿਓ, ਇਸ ਲਈ ਹੁਣ ਸਿਆਣੇ ਬਣੋ, ਹੇ ਧਰਤੀ ਦੇ ਹਾਕਮੋਂ, ਸੁਚੇਤ ਹੋ ਜਾਓ।
11ਡਰ ਨਾਲ ਯਾਹਵੇਹ ਦੀ ਸੇਵਾ ਕਰੋ ਅਤੇ ਕੰਬਦੇ ਹੋਏ ਉਸਦੇ ਰਾਜ ਦੀ ਖੁਸ਼ੀ ਮਨਾਓ।
12ਪੁੱਤਰ ਦਾ ਸੱਚੇ ਦਿਲੋਂ ਆਦਰ ਕਰੋ, ਅਜਿਹਾ ਨਾ ਹੋਵੇ ਕਿ ਉਹ ਗੁੱਸੇ ਹੋ ਜਾਵੇ ਅਤੇ ਤੁਸੀਂ ਰਾਹ ਵਿੱਚ ਹੀ ਤਬਾਹ ਹੋ ਜਾਓ, ਕਿਉਂਕਿ ਉਸ ਦਾ ਕ੍ਰੋਧ ਇੱਕ ਪਲ ਵਿੱਚ ਹੀ ਭੜਕ ਉੱਠਦਾ ਹੈ। ਧੰਨ ਹਨ ਉਹ ਜਿਹੜੇ ਉਸ ਵਿੱਚ ਪਨਾਹ ਲੈਂਦੇ ਹਨ।