ਜ਼ਬੂਰਾਂ 22

ਹੇ ਮੇਰੇ ਪਰਮੇਸ਼ਵਰ, ਹੇ ਮੇਰੇ ਪਰਮੇਸ਼ਵਰ, ਤੂੰ ਮੈਨੂੰ ਕਿਉਂ ਛੱਡ ਦਿੱਤਾ ਹੈ? ਤੂੰ ਮੈਨੂੰ ਬਚਾਉਣ ਤੋਂ ਇੰਨਾ ਦੂਰ ਕਿਉਂ ਹੈ, ਮੇਰੇ ਦੁੱਖ ਦੇ ਰੋਣ ਤੋਂ ਕਿਉਂ ਦੂਰ ਰਹਿੰਦਾ ਹੈ?

Psalm 22:1 (UKJV) My God, my God, why have you forsaken me? why are you so far from helping me, and from the words of my roaring?

1ਹੇ ਮੇਰੇ ਪਰਮੇਸ਼ਵਰ, ਹੇ ਮੇਰੇ ਪਰਮੇਸ਼ਵਰ, ਤੂੰ ਮੈਨੂੰ ਕਿਉਂ ਛੱਡ ਦਿੱਤਾ ਹੈ? ਤੂੰ ਮੈਨੂੰ ਬਚਾਉਣ ਤੋਂ ਇੰਨਾ ਦੂਰ ਕਿਉਂ ਹੈ, ਮੇਰੇ ਦੁੱਖ ਦੇ ਰੋਣ ਤੋਂ ਕਿਉਂ ਦੂਰ ਰਹਿੰਦਾ ਹੈ?

2ਹੇ ਮੇਰੇ ਪਰਮੇਸ਼ਵਰ, ਮੈਂ ਦਿਨ ਨੂੰ ਪੁਕਾਰਦਾ ਹਾਂ, ਪਰ ਤੂੰ ਉੱਤਰ ਨਹੀਂ ਦਿੰਦਾ, ਅਤੇ ਰਾਤ ਨੂੰ ਵੀ ਪੁਕਾਰਦਾ ਹਾਂ, ਪਰ ਮੈਨੂੰ ਚੈਨ ਨਹੀਂ ਮਿਲਦਾ।

3ਫਿਰ ਵੀ ਤੂੰ ਪਵਿੱਤਰ ਪੁਰਖ ਦੇ ਰੂਪ ਵਿੱਚ ਬਿਰਾਜਮਾਨ ਹੈ; ਤੂੰ ਉਹ ਹੈ ਜਿਸ ਦੀ ਇਸਰਾਏਲ ਉਸਤਤ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.