ਜ਼ਬੂਰਾਂ 22

ਉਹਨਾਂ ਨੇ ਤੇਰੇ ਅੱਗੇ ਦੁਹਾਈ ਦਿੱਤੀ ਅਤੇ ਬਚਾਏ ਗਏ; ਉਹਨਾਂ ਨੇ ਤੇਰੇ ਉੱਤੇ ਭਰੋਸਾ ਰੱਖਿਆ ਅਤੇ ਸ਼ਰਮਿੰਦੇ ਨਾ ਹੋਏ।

Psalm 22:5 (UKJV) They cried unto you, and were delivered: they trusted in you, and were not confounded.

3ਫਿਰ ਵੀ ਤੂੰ ਪਵਿੱਤਰ ਪੁਰਖ ਦੇ ਰੂਪ ਵਿੱਚ ਬਿਰਾਜਮਾਨ ਹੈ; ਤੂੰ ਉਹ ਹੈ ਜਿਸ ਦੀ ਇਸਰਾਏਲ ਉਸਤਤ ਕਰਦਾ ਹੈ।

4ਸਾਡੇ ਪਿਉ ਦਾਦਿਆਂ ਨੇ ਤੇਰੇ ਉੱਤੇ ਭਰੋਸਾ ਰੱਖਿਆ; ਉਹਨਾਂ ਨੇ ਭਰੋਸਾ ਕੀਤਾ ਅਤੇ ਤੂੰ ਉਹਨਾਂ ਨੂੰ ਛੁਡਾਇਆ।

5ਉਹਨਾਂ ਨੇ ਤੇਰੇ ਅੱਗੇ ਦੁਹਾਈ ਦਿੱਤੀ ਅਤੇ ਬਚਾਏ ਗਏ; ਉਹਨਾਂ ਨੇ ਤੇਰੇ ਉੱਤੇ ਭਰੋਸਾ ਰੱਖਿਆ ਅਤੇ ਸ਼ਰਮਿੰਦੇ ਨਾ ਹੋਏ।

6ਪਰ ਮੈਂ ਇੱਕ ਕੀੜਾ ਹਾਂ, ਮੈਂ ਆਦਮੀ ਨਹੀਂ ਹਾਂ, ਹਰ ਕਿਸੇ ਦੁਆਰਾ ਨਿੰਦਿਆਂ ਜਾਂਦਾ ਹਾਂ ਅਤੇ ਲੋਕਾਂ ਦੁਆਰਾ ਤੁੱਛ ਜਾਣਿਆ ਜਾਂਦਾ ਹੈ।

7ਸਾਰੇ ਜੋ ਮੈਨੂੰ ਦੇਖਦੇ ਹਨ, ਮੇਰਾ ਮਜ਼ਾਕ ਉਡਾਉਂਦੇ ਹਨ; ਉਹ ਸਿਰ ਹਿਲਾ ਕੇ, ਬੇਇੱਜ਼ਤੀ ਕਰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.