ਜ਼ਬੂਰਾਂ 22

ਸਾਡੇ ਪਿਉ ਦਾਦਿਆਂ ਨੇ ਤੇਰੇ ਉੱਤੇ ਭਰੋਸਾ ਰੱਖਿਆ; ਉਹਨਾਂ ਨੇ ਭਰੋਸਾ ਕੀਤਾ ਅਤੇ ਤੂੰ ਉਹਨਾਂ ਨੂੰ ਛੁਡਾਇਆ।

Psalm 22:4 (UKJV) Our fathers trusted in you: they trusted, and you did deliver them.

2ਹੇ ਮੇਰੇ ਪਰਮੇਸ਼ਵਰ, ਮੈਂ ਦਿਨ ਨੂੰ ਪੁਕਾਰਦਾ ਹਾਂ, ਪਰ ਤੂੰ ਉੱਤਰ ਨਹੀਂ ਦਿੰਦਾ, ਅਤੇ ਰਾਤ ਨੂੰ ਵੀ ਪੁਕਾਰਦਾ ਹਾਂ, ਪਰ ਮੈਨੂੰ ਚੈਨ ਨਹੀਂ ਮਿਲਦਾ।

3ਫਿਰ ਵੀ ਤੂੰ ਪਵਿੱਤਰ ਪੁਰਖ ਦੇ ਰੂਪ ਵਿੱਚ ਬਿਰਾਜਮਾਨ ਹੈ; ਤੂੰ ਉਹ ਹੈ ਜਿਸ ਦੀ ਇਸਰਾਏਲ ਉਸਤਤ ਕਰਦਾ ਹੈ।

4ਸਾਡੇ ਪਿਉ ਦਾਦਿਆਂ ਨੇ ਤੇਰੇ ਉੱਤੇ ਭਰੋਸਾ ਰੱਖਿਆ; ਉਹਨਾਂ ਨੇ ਭਰੋਸਾ ਕੀਤਾ ਅਤੇ ਤੂੰ ਉਹਨਾਂ ਨੂੰ ਛੁਡਾਇਆ।

5ਉਹਨਾਂ ਨੇ ਤੇਰੇ ਅੱਗੇ ਦੁਹਾਈ ਦਿੱਤੀ ਅਤੇ ਬਚਾਏ ਗਏ; ਉਹਨਾਂ ਨੇ ਤੇਰੇ ਉੱਤੇ ਭਰੋਸਾ ਰੱਖਿਆ ਅਤੇ ਸ਼ਰਮਿੰਦੇ ਨਾ ਹੋਏ।

6ਪਰ ਮੈਂ ਇੱਕ ਕੀੜਾ ਹਾਂ, ਮੈਂ ਆਦਮੀ ਨਹੀਂ ਹਾਂ, ਹਰ ਕਿਸੇ ਦੁਆਰਾ ਨਿੰਦਿਆਂ ਜਾਂਦਾ ਹਾਂ ਅਤੇ ਲੋਕਾਂ ਦੁਆਰਾ ਤੁੱਛ ਜਾਣਿਆ ਜਾਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.