6ਪਰ ਮੈਂ ਇੱਕ ਕੀੜਾ ਹਾਂ, ਮੈਂ ਆਦਮੀ ਨਹੀਂ ਹਾਂ, ਹਰ ਕਿਸੇ ਦੁਆਰਾ ਨਿੰਦਿਆਂ ਜਾਂਦਾ ਹਾਂ ਅਤੇ ਲੋਕਾਂ ਦੁਆਰਾ ਤੁੱਛ ਜਾਣਿਆ ਜਾਂਦਾ ਹੈ।
7ਸਾਰੇ ਜੋ ਮੈਨੂੰ ਦੇਖਦੇ ਹਨ, ਮੇਰਾ ਮਜ਼ਾਕ ਉਡਾਉਂਦੇ ਹਨ; ਉਹ ਸਿਰ ਹਿਲਾ ਕੇ, ਬੇਇੱਜ਼ਤੀ ਕਰਦੇ ਹਨ।
8ਉਹ ਕਹਿੰਦੇ ਹਨ, “ਉਹ ਯਾਹਵੇਹ ਵਿੱਚ ਭਰੋਸਾ ਰੱਖਦਾ ਹੈ, ਯਾਹਵੇਹ ਉਸ ਨੂੰ ਬਚਾਵੇ। ਉਹ ਉਸ ਨੂੰ ਛੁਡਾਵੇ, ਕਿਉਂਕਿ ਉਹ ਉਸ ਵਿੱਚ ਪ੍ਰਸੰਨ ਹੈ।”
9ਫਿਰ ਵੀ ਤੂੰ ਮੈਨੂੰ ਕੁੱਖ ਵਿੱਚੋਂ ਬਾਹਰ ਲਿਆਇਆ; ਤੂੰ ਮੈਨੂੰ ਮੇਰੀ ਮਾਂ ਦੀ ਛਾਤੀ ਉੱਤੇ ਵੀ ਭਰੋਸਾ ਦਵਾਇਆ
10ਜਨਮ ਤੋਂ ਹੀ ਮੈਂ ਤੇਰੇ ਉੱਤੇ ਭਰੋਸਾ ਸੁੱਟਿਆ ਹੈ; ਮੇਰੀ ਮਾਂ ਦੀ ਕੁੱਖ ਤੋਂ ਹੀ ਤੂੰ ਮੇਰਾ ਪਰਮੇਸ਼ਵਰ ਹੈ।