8ਉਹ ਕਹਿੰਦੇ ਹਨ, “ਉਹ ਯਾਹਵੇਹ ਵਿੱਚ ਭਰੋਸਾ ਰੱਖਦਾ ਹੈ, ਯਾਹਵੇਹ ਉਸ ਨੂੰ ਬਚਾਵੇ। ਉਹ ਉਸ ਨੂੰ ਛੁਡਾਵੇ, ਕਿਉਂਕਿ ਉਹ ਉਸ ਵਿੱਚ ਪ੍ਰਸੰਨ ਹੈ।”
9ਫਿਰ ਵੀ ਤੂੰ ਮੈਨੂੰ ਕੁੱਖ ਵਿੱਚੋਂ ਬਾਹਰ ਲਿਆਇਆ; ਤੂੰ ਮੈਨੂੰ ਮੇਰੀ ਮਾਂ ਦੀ ਛਾਤੀ ਉੱਤੇ ਵੀ ਭਰੋਸਾ ਦਵਾਇਆ
10ਜਨਮ ਤੋਂ ਹੀ ਮੈਂ ਤੇਰੇ ਉੱਤੇ ਭਰੋਸਾ ਸੁੱਟਿਆ ਹੈ; ਮੇਰੀ ਮਾਂ ਦੀ ਕੁੱਖ ਤੋਂ ਹੀ ਤੂੰ ਮੇਰਾ ਪਰਮੇਸ਼ਵਰ ਹੈ।
11ਮੈਥੋਂ ਦੂਰ ਨਾ ਹੋਈ, ਕਿਉਂਕਿ ਮੁਸੀਬਤ ਨੇੜੇ ਹੈ ਅਤੇ ਕੋਈ ਸਹਾਇਤਾ ਕਰਨ ਵਾਲਾ ਨਹੀਂ ਹੈ।
12ਕਈ ਬਲਦਾਂ ਨੇ ਮੈਨੂੰ ਘੇਰ ਲਿਆ ਹੈ; ਬਾਸ਼ਾਨ ਦੇਸ਼ ਦੇ ਬਲਵੰਤ ਬਲ਼ਦਾਂ ਨੇ ਮੈਨੂੰ ਘੇਰਾ ਪਾ ਲਿਆ ਹੈ।