9ਫਿਰ ਵੀ ਤੂੰ ਮੈਨੂੰ ਕੁੱਖ ਵਿੱਚੋਂ ਬਾਹਰ ਲਿਆਇਆ; ਤੂੰ ਮੈਨੂੰ ਮੇਰੀ ਮਾਂ ਦੀ ਛਾਤੀ ਉੱਤੇ ਵੀ ਭਰੋਸਾ ਦਵਾਇਆ
10ਜਨਮ ਤੋਂ ਹੀ ਮੈਂ ਤੇਰੇ ਉੱਤੇ ਭਰੋਸਾ ਸੁੱਟਿਆ ਹੈ; ਮੇਰੀ ਮਾਂ ਦੀ ਕੁੱਖ ਤੋਂ ਹੀ ਤੂੰ ਮੇਰਾ ਪਰਮੇਸ਼ਵਰ ਹੈ।
11ਮੈਥੋਂ ਦੂਰ ਨਾ ਹੋਈ, ਕਿਉਂਕਿ ਮੁਸੀਬਤ ਨੇੜੇ ਹੈ ਅਤੇ ਕੋਈ ਸਹਾਇਤਾ ਕਰਨ ਵਾਲਾ ਨਹੀਂ ਹੈ।
12ਕਈ ਬਲਦਾਂ ਨੇ ਮੈਨੂੰ ਘੇਰ ਲਿਆ ਹੈ; ਬਾਸ਼ਾਨ ਦੇਸ਼ ਦੇ ਬਲਵੰਤ ਬਲ਼ਦਾਂ ਨੇ ਮੈਨੂੰ ਘੇਰਾ ਪਾ ਲਿਆ ਹੈ।
13ਗਰਜਦੇ ਸ਼ੇਰ ਵਾਂਗੂੰ ਜਿਹੜੇ ਆਪਣੇ ਸ਼ਿਕਾਰ ਨੂੰ ਪਾੜਦੇ ਹਨ ਆਪਣੇ ਮੂੰਹ ਮੇਰੇ ਵਿਰੁੱਧ ਖੋਲ੍ਹਦੇ ਹਨ।