11ਮੈਥੋਂ ਦੂਰ ਨਾ ਹੋਈ, ਕਿਉਂਕਿ ਮੁਸੀਬਤ ਨੇੜੇ ਹੈ ਅਤੇ ਕੋਈ ਸਹਾਇਤਾ ਕਰਨ ਵਾਲਾ ਨਹੀਂ ਹੈ।
12ਕਈ ਬਲਦਾਂ ਨੇ ਮੈਨੂੰ ਘੇਰ ਲਿਆ ਹੈ; ਬਾਸ਼ਾਨ ਦੇਸ਼ ਦੇ ਬਲਵੰਤ ਬਲ਼ਦਾਂ ਨੇ ਮੈਨੂੰ ਘੇਰਾ ਪਾ ਲਿਆ ਹੈ।
13ਗਰਜਦੇ ਸ਼ੇਰ ਵਾਂਗੂੰ ਜਿਹੜੇ ਆਪਣੇ ਸ਼ਿਕਾਰ ਨੂੰ ਪਾੜਦੇ ਹਨ ਆਪਣੇ ਮੂੰਹ ਮੇਰੇ ਵਿਰੁੱਧ ਖੋਲ੍ਹਦੇ ਹਨ।
14ਮੈਂ ਪਾਣੀ ਵਾਂਗੂੰ ਵਹਾਇਆ ਗਿਆ ਹਾਂ, ਅਤੇ ਮੇਰੀਆਂ ਸਾਰੀਆਂ ਹੱਡੀਆਂ ਜੋੜਾਂ ਤੋਂ ਬਾਹਰ ਹੋ ਗਈਆਂ ਹਨ। ਮੇਰਾ ਦਿਲ ਮੋਮ ਬਣ ਗਿਆ ਹੈ; ਇਹ ਮੇਰੇ ਅੰਦਰ ਪਿਘਲ ਗਿਆ ਹੈ।
15ਮੇਰਾ ਮੂੰਹ ਘੜੇ ਵਾਂਗ ਸੁੱਕ ਗਿਆ ਹੈ, ਅਤੇ ਮੇਰੀ ਜੀਭ ਤਾਲੂ ਨਾਲ ਲੱਗ ਗਈ ਹੈ; ਤੂੰ ਮੈਨੂੰ ਮੌਤ ਦੀ ਮਿੱਟੀ ਵਿੱਚ ਪਾ ਦਿੱਤਾ।