ਜ਼ਬੂਰਾਂ 22

ਮੈਂ ਪਾਣੀ ਵਾਂਗੂੰ ਵਹਾਇਆ ਗਿਆ ਹਾਂ, ਅਤੇ ਮੇਰੀਆਂ ਸਾਰੀਆਂ ਹੱਡੀਆਂ ਜੋੜਾਂ ਤੋਂ ਬਾਹਰ ਹੋ ਗਈਆਂ ਹਨ। ਮੇਰਾ ਦਿਲ ਮੋਮ ਬਣ ਗਿਆ ਹੈ; ਇਹ ਮੇਰੇ ਅੰਦਰ ਪਿਘਲ ਗਿਆ ਹੈ।

Psalm 22:14 (UKJV) I am poured out like water, and all my bones are out of joint: my heart is like wax; it is melted in the midst of my bowels.

12ਕਈ ਬਲਦਾਂ ਨੇ ਮੈਨੂੰ ਘੇਰ ਲਿਆ ਹੈ; ਬਾਸ਼ਾਨ ਦੇਸ਼ ਦੇ ਬਲਵੰਤ ਬਲ਼ਦਾਂ ਨੇ ਮੈਨੂੰ ਘੇਰਾ ਪਾ ਲਿਆ ਹੈ।

13ਗਰਜਦੇ ਸ਼ੇਰ ਵਾਂਗੂੰ ਜਿਹੜੇ ਆਪਣੇ ਸ਼ਿਕਾਰ ਨੂੰ ਪਾੜਦੇ ਹਨ ਆਪਣੇ ਮੂੰਹ ਮੇਰੇ ਵਿਰੁੱਧ ਖੋਲ੍ਹਦੇ ਹਨ।

14ਮੈਂ ਪਾਣੀ ਵਾਂਗੂੰ ਵਹਾਇਆ ਗਿਆ ਹਾਂ, ਅਤੇ ਮੇਰੀਆਂ ਸਾਰੀਆਂ ਹੱਡੀਆਂ ਜੋੜਾਂ ਤੋਂ ਬਾਹਰ ਹੋ ਗਈਆਂ ਹਨ। ਮੇਰਾ ਦਿਲ ਮੋਮ ਬਣ ਗਿਆ ਹੈ; ਇਹ ਮੇਰੇ ਅੰਦਰ ਪਿਘਲ ਗਿਆ ਹੈ।

15ਮੇਰਾ ਮੂੰਹ ਘੜੇ ਵਾਂਗ ਸੁੱਕ ਗਿਆ ਹੈ, ਅਤੇ ਮੇਰੀ ਜੀਭ ਤਾਲੂ ਨਾਲ ਲੱਗ ਗਈ ਹੈ; ਤੂੰ ਮੈਨੂੰ ਮੌਤ ਦੀ ਮਿੱਟੀ ਵਿੱਚ ਪਾ ਦਿੱਤਾ।

16ਕੁੱਤੇ ਮੈਨੂੰ ਘੇਰਦੇ ਹਨ, ਬਦਮਾਸ਼ਾਂ ਦੇ ਇੱਕ ਸਮੂਹ ਨੇ ਮੈਨੂੰ ਘੇਰਾ ਪਾ ਲਿਆ ਹੈ; ਉਹ ਮੇਰੇ ਹੱਥ ਅਤੇ ਪੈਰ ਵਿੰਨ੍ਹਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.