ਜ਼ਬੂਰਾਂ 22

ਕੁੱਤੇ ਮੈਨੂੰ ਘੇਰਦੇ ਹਨ, ਬਦਮਾਸ਼ਾਂ ਦੇ ਇੱਕ ਸਮੂਹ ਨੇ ਮੈਨੂੰ ਘੇਰਾ ਪਾ ਲਿਆ ਹੈ; ਉਹ ਮੇਰੇ ਹੱਥ ਅਤੇ ਪੈਰ ਵਿੰਨ੍ਹਦੇ ਹਨ।

Psalm 22:16 (UKJV) For dogs have compassed me: the assembly of the wicked have enclosed me: they pierced my hands and my feet.

14ਮੈਂ ਪਾਣੀ ਵਾਂਗੂੰ ਵਹਾਇਆ ਗਿਆ ਹਾਂ, ਅਤੇ ਮੇਰੀਆਂ ਸਾਰੀਆਂ ਹੱਡੀਆਂ ਜੋੜਾਂ ਤੋਂ ਬਾਹਰ ਹੋ ਗਈਆਂ ਹਨ। ਮੇਰਾ ਦਿਲ ਮੋਮ ਬਣ ਗਿਆ ਹੈ; ਇਹ ਮੇਰੇ ਅੰਦਰ ਪਿਘਲ ਗਿਆ ਹੈ।

15ਮੇਰਾ ਮੂੰਹ ਘੜੇ ਵਾਂਗ ਸੁੱਕ ਗਿਆ ਹੈ, ਅਤੇ ਮੇਰੀ ਜੀਭ ਤਾਲੂ ਨਾਲ ਲੱਗ ਗਈ ਹੈ; ਤੂੰ ਮੈਨੂੰ ਮੌਤ ਦੀ ਮਿੱਟੀ ਵਿੱਚ ਪਾ ਦਿੱਤਾ।

16ਕੁੱਤੇ ਮੈਨੂੰ ਘੇਰਦੇ ਹਨ, ਬਦਮਾਸ਼ਾਂ ਦੇ ਇੱਕ ਸਮੂਹ ਨੇ ਮੈਨੂੰ ਘੇਰਾ ਪਾ ਲਿਆ ਹੈ; ਉਹ ਮੇਰੇ ਹੱਥ ਅਤੇ ਪੈਰ ਵਿੰਨ੍ਹਦੇ ਹਨ।

17ਮੇਰੀਆਂ ਸਾਰੀਆਂ ਹੱਡੀਆ ਦਿਸਣ ਲੱਗ ਪਈਆ ਹਨ; ਲੋਕ ਮੈਨੂੰ ਦੇਖਦੇ ਹਨ ਅਤੇ ਖੁਸ਼ ਹੁੰਦੇ ਹਨ।

18ਉਹ ਮੇਰੇ ਕੱਪੜੇ ਆਪਸ ਵਿੱਚ ਵੰਡ ਲੈਂਦੇ ਹਨ ਅਤੇ ਮੇਰੇ ਪਹਿਰਾਵੇ ਉੱਤੇ ਪਰਚੀਆਂ ਸੁੱਟਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.