15ਮੇਰਾ ਮੂੰਹ ਘੜੇ ਵਾਂਗ ਸੁੱਕ ਗਿਆ ਹੈ, ਅਤੇ ਮੇਰੀ ਜੀਭ ਤਾਲੂ ਨਾਲ ਲੱਗ ਗਈ ਹੈ; ਤੂੰ ਮੈਨੂੰ ਮੌਤ ਦੀ ਮਿੱਟੀ ਵਿੱਚ ਪਾ ਦਿੱਤਾ।
16ਕੁੱਤੇ ਮੈਨੂੰ ਘੇਰਦੇ ਹਨ, ਬਦਮਾਸ਼ਾਂ ਦੇ ਇੱਕ ਸਮੂਹ ਨੇ ਮੈਨੂੰ ਘੇਰਾ ਪਾ ਲਿਆ ਹੈ; ਉਹ ਮੇਰੇ ਹੱਥ ਅਤੇ ਪੈਰ ਵਿੰਨ੍ਹਦੇ ਹਨ।
17ਮੇਰੀਆਂ ਸਾਰੀਆਂ ਹੱਡੀਆ ਦਿਸਣ ਲੱਗ ਪਈਆ ਹਨ; ਲੋਕ ਮੈਨੂੰ ਦੇਖਦੇ ਹਨ ਅਤੇ ਖੁਸ਼ ਹੁੰਦੇ ਹਨ।
18ਉਹ ਮੇਰੇ ਕੱਪੜੇ ਆਪਸ ਵਿੱਚ ਵੰਡ ਲੈਂਦੇ ਹਨ ਅਤੇ ਮੇਰੇ ਪਹਿਰਾਵੇ ਉੱਤੇ ਪਰਚੀਆਂ ਸੁੱਟਦੇ ਹਨ।
19ਹੇ ਯਾਹਵੇਹ ਪਰ ਤੂੰ, ਮੇਰੇ ਤੋਂ ਦੂਰ ਨਾ ਹੋਈ। ਤੂੰ ਮੇਰੀ ਤਾਕਤ ਹੈ; ਮੇਰੀ ਮਦਦ ਕਰਨ ਲਈ ਜਲਦੀ ਆਓ।