ਜ਼ਬੂਰਾਂ 25

ਯਾਹਵੇਹ ਭਲਾ ਅਤੇ ਸੱਚਾ ਹੈ; ਇਸ ਲਈ ਉਹ ਪਾਪੀਆਂ ਨੂੰ ਆਪਣੇ ਰਾਹਾਂ ਦੀ ਸਿੱਖਿਆ ਦਿੰਦਾ ਹੈ।

Psalm 25:8 (UKJV) Good and upright is the LORD: therefore will he teach sinners in the way.

6ਹੇ ਯਾਹਵੇਹ, ਆਪਣੀ ਮਹਾਨ ਦਯਾ ਅਤੇ ਪਿਆਰ ਨੂੰ ਯਾਦ ਰੱਖ, ਕਿਉਂਕਿ ਇਹ ਪੁਰਾਣੇ ਸਮੇਂ ਤੋਂ ਹਨ।

7ਮੇਰੀ ਜੁਆਨੀ ਦੇ ਪਾਪਾਂ ਨੂੰ ਅਤੇ ਅਪਰਾਧੀ ਰਾਹਾਂ ਨੂੰ ਚੇਤੇ ਨਾ ਰੱਖ; ਆਪਣੇ ਪਿਆਰ ਦੇ ਅਨੁਸਾਰ ਮੈਨੂੰ ਯਾਦ ਰੱਖੀਂ, ਕਿਉਂਕਿ ਯਾਹਵੇਹ, ਤੂੰ ਚੰਗਾ ਹੈ।

8ਯਾਹਵੇਹ ਭਲਾ ਅਤੇ ਸੱਚਾ ਹੈ; ਇਸ ਲਈ ਉਹ ਪਾਪੀਆਂ ਨੂੰ ਆਪਣੇ ਰਾਹਾਂ ਦੀ ਸਿੱਖਿਆ ਦਿੰਦਾ ਹੈ।

9ਉਹ ਨਿਮਰ ਲੋਕਾਂ ਦੀ ਅਗਵਾਈ ਨਿਆਂ ਨਾਲ ਕਰੇਗਾ। ਅਤੇ ਉਹਨਾਂ ਨੂੰ ਆਪਣੇ ਰਾਹ ਸਿਖਾਉਂਦਾ ਹੈ।

10ਯਾਹਵੇਹ ਦੇ ਸਾਰੇ ਰਾਹ ਉਹਨਾਂ ਲਈ ਪਿਆਰੇ ਅਤੇ ਵਫ਼ਾਦਾਰ ਹਨ ਜੋ ਉਸਦੇ ਨੇਮ ਦੀ ਪਾਲਣਾ ਕਰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.