ਜ਼ਬੂਰਾਂ 25

ਯਾਹਵੇਹ ਦੇ ਸਾਰੇ ਰਾਹ ਉਹਨਾਂ ਲਈ ਪਿਆਰੇ ਅਤੇ ਵਫ਼ਾਦਾਰ ਹਨ ਜੋ ਉਸਦੇ ਨੇਮ ਦੀ ਪਾਲਣਾ ਕਰਦੇ ਹਨ।

Psalm 25:10 (UKJV) All the paths of the LORD are mercy and truth unto such as keep his covenant and his testimonies.

8ਯਾਹਵੇਹ ਭਲਾ ਅਤੇ ਸੱਚਾ ਹੈ; ਇਸ ਲਈ ਉਹ ਪਾਪੀਆਂ ਨੂੰ ਆਪਣੇ ਰਾਹਾਂ ਦੀ ਸਿੱਖਿਆ ਦਿੰਦਾ ਹੈ।

9ਉਹ ਨਿਮਰ ਲੋਕਾਂ ਦੀ ਅਗਵਾਈ ਨਿਆਂ ਨਾਲ ਕਰੇਗਾ। ਅਤੇ ਉਹਨਾਂ ਨੂੰ ਆਪਣੇ ਰਾਹ ਸਿਖਾਉਂਦਾ ਹੈ।

10ਯਾਹਵੇਹ ਦੇ ਸਾਰੇ ਰਾਹ ਉਹਨਾਂ ਲਈ ਪਿਆਰੇ ਅਤੇ ਵਫ਼ਾਦਾਰ ਹਨ ਜੋ ਉਸਦੇ ਨੇਮ ਦੀ ਪਾਲਣਾ ਕਰਦੇ ਹਨ।

11ਹੇ ਯਾਹਵੇਹ, ਆਪਣੇ ਨਾਮ ਦੀ ਖ਼ਾਤਰ, ਮੇਰੀ ਬਦੀ ਨੂੰ ਮਾਫ਼ ਕਰ, ਭਾਵੇਂ ਮੇਰੀ ਬਦੀ ਮਹਾਨ ਹੈ।

12ਤਾਂ ਫਿਰ, ਉਹ ਕੌਣ ਹਨ ਜੋ ਯਾਹਵੇਹ ਤੋਂ ਡਰਦੇ ਹਨ? ਪਰਮੇਸ਼ਵਰ ਉਹਨਾਂ ਨੂੰ ਉਹ ਤਰੀਕਿਆਂ ਬਾਰੇ ਸਿਖਾਏਗਾ ਜਿਹੜੇ ਉਹਨਾਂ ਨੂੰ ਚੁਣਨੇ ਚਾਹੀਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.