ਜ਼ਬੂਰਾਂ 25

ਤਾਂ ਫਿਰ, ਉਹ ਕੌਣ ਹਨ ਜੋ ਯਾਹਵੇਹ ਤੋਂ ਡਰਦੇ ਹਨ? ਪਰਮੇਸ਼ਵਰ ਉਹਨਾਂ ਨੂੰ ਉਹ ਤਰੀਕਿਆਂ ਬਾਰੇ ਸਿਖਾਏਗਾ ਜਿਹੜੇ ਉਹਨਾਂ ਨੂੰ ਚੁਣਨੇ ਚਾਹੀਦੇ ਹਨ।

Psalm 25:12 (UKJV) What man is he that fears the LORD? him shall he teach in the way that he shall choose.

10ਯਾਹਵੇਹ ਦੇ ਸਾਰੇ ਰਾਹ ਉਹਨਾਂ ਲਈ ਪਿਆਰੇ ਅਤੇ ਵਫ਼ਾਦਾਰ ਹਨ ਜੋ ਉਸਦੇ ਨੇਮ ਦੀ ਪਾਲਣਾ ਕਰਦੇ ਹਨ।

11ਹੇ ਯਾਹਵੇਹ, ਆਪਣੇ ਨਾਮ ਦੀ ਖ਼ਾਤਰ, ਮੇਰੀ ਬਦੀ ਨੂੰ ਮਾਫ਼ ਕਰ, ਭਾਵੇਂ ਮੇਰੀ ਬਦੀ ਮਹਾਨ ਹੈ।

12ਤਾਂ ਫਿਰ, ਉਹ ਕੌਣ ਹਨ ਜੋ ਯਾਹਵੇਹ ਤੋਂ ਡਰਦੇ ਹਨ? ਪਰਮੇਸ਼ਵਰ ਉਹਨਾਂ ਨੂੰ ਉਹ ਤਰੀਕਿਆਂ ਬਾਰੇ ਸਿਖਾਏਗਾ ਜਿਹੜੇ ਉਹਨਾਂ ਨੂੰ ਚੁਣਨੇ ਚਾਹੀਦੇ ਹਨ।

13ਉਹ ਆਪਣੇ ਦਿਨ ਖੁਸ਼ਹਾਲੀ ਵਿੱਚ ਬਿਤਾਉਣਗੇ, ਅਤੇ ਉਹਨਾਂ ਦੇ ਵੰਸ਼ ਧਰਤੀ ਦੇ ਵਾਰਸ ਹੋਣਗੇ।

14ਯਾਹਵੇਹ ਉਹਨਾਂ ਵਿੱਚ ਭਰੋਸਾ ਰੱਖਦਾ ਹੈ ਜੋ ਉਸ ਤੋਂ ਡਰਦੇ ਹਨ; ਉਹ ਆਪਣਾ ਨੇਮ ਉਹਨਾਂ ਉੱਤੇ ਪ੍ਰਗਟ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.