ਜ਼ਬੂਰਾਂ 25

ਉਹ ਆਪਣੇ ਦਿਨ ਖੁਸ਼ਹਾਲੀ ਵਿੱਚ ਬਿਤਾਉਣਗੇ, ਅਤੇ ਉਹਨਾਂ ਦੇ ਵੰਸ਼ ਧਰਤੀ ਦੇ ਵਾਰਸ ਹੋਣਗੇ।

Psalm 25:13 (UKJV) His soul shall dwell at ease; and his seed shall inherit the earth.

11ਹੇ ਯਾਹਵੇਹ, ਆਪਣੇ ਨਾਮ ਦੀ ਖ਼ਾਤਰ, ਮੇਰੀ ਬਦੀ ਨੂੰ ਮਾਫ਼ ਕਰ, ਭਾਵੇਂ ਮੇਰੀ ਬਦੀ ਮਹਾਨ ਹੈ।

12ਤਾਂ ਫਿਰ, ਉਹ ਕੌਣ ਹਨ ਜੋ ਯਾਹਵੇਹ ਤੋਂ ਡਰਦੇ ਹਨ? ਪਰਮੇਸ਼ਵਰ ਉਹਨਾਂ ਨੂੰ ਉਹ ਤਰੀਕਿਆਂ ਬਾਰੇ ਸਿਖਾਏਗਾ ਜਿਹੜੇ ਉਹਨਾਂ ਨੂੰ ਚੁਣਨੇ ਚਾਹੀਦੇ ਹਨ।

13ਉਹ ਆਪਣੇ ਦਿਨ ਖੁਸ਼ਹਾਲੀ ਵਿੱਚ ਬਿਤਾਉਣਗੇ, ਅਤੇ ਉਹਨਾਂ ਦੇ ਵੰਸ਼ ਧਰਤੀ ਦੇ ਵਾਰਸ ਹੋਣਗੇ।

14ਯਾਹਵੇਹ ਉਹਨਾਂ ਵਿੱਚ ਭਰੋਸਾ ਰੱਖਦਾ ਹੈ ਜੋ ਉਸ ਤੋਂ ਡਰਦੇ ਹਨ; ਉਹ ਆਪਣਾ ਨੇਮ ਉਹਨਾਂ ਉੱਤੇ ਪ੍ਰਗਟ ਕਰਦਾ ਹੈ।

15ਮੇਰੀਆਂ ਨਿਗਾਹਾਂ ਸਦਾ ਯਾਹਵੇਹ ਉੱਤੇ ਟਿਕੀਆਂ ਹੋਈਆਂ ਹਨ, ਕਿਉਂਕਿ ਕੇਵਲ ਉਹ ਹੀ ਮੇਰੇ ਪੈਰਾਂ ਨੂੰ ਫੰਦੇ ਤੋਂ ਛੁਡਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.