10ਭਾਵੇਂ ਮੇਰੇ ਪਿਤਾ ਅਤੇ ਮਾਤਾ ਮੈਨੂੰ ਤਿਆਗ ਦੇਣ, ਯਾਹਵੇਹ ਮੈਨੂੰ ਸਵੀਕਾਰ ਕਰੇਗਾ।
11ਹੇ ਯਾਹਵੇਹ, ਮੈਨੂੰ ਆਪਣਾ ਰਸਤਾ ਸਿਖਾ; ਮੇਰੇ ਦੁਸ਼ਮਣਾਂ ਦੇ ਕਾਰਨ ਮੈਨੂੰ ਸਿੱਧੇ ਰਾਹ ਉੱਤੇ ਲੈ ਜਾ।
12ਮੈਨੂੰ ਮੇਰੇ ਦੁਸ਼ਮਣਾਂ ਦੀ ਇੱਛਾ ਦੇ ਹਵਾਲੇ ਨਾ ਕਰ, ਕਿਉਂਕਿ ਮੇਰੇ ਵਿਰੁੱਧ ਝੂਠੇ ਗਵਾਹ ਉੱਠਦੇ ਹਨ, ਭੈੜੇ ਦੋਸ਼ ਲਾਉਂਦੇ ਹਨ।
13ਮੈਨੂੰ ਇਸ ਗੱਲ ਦਾ ਭਰੋਸਾ ਹੈ: ਮੈਂ ਜੀਉਂਦਿਆਂ ਦੀ ਧਰਤੀ ਵਿੱਚ ਯਾਹਵੇਹ ਦੀ ਚੰਗਿਆਈ ਦੇਖਾਂਗਾ।
14ਯਾਹਵੇਹ ਦੀ ਉਡੀਕ ਕਰੋ; ਤਕੜੇ ਹੋਵੋ ਅਤੇ ਦਿਲ ਨੂੰ ਮਜ਼ਬੂਤ ਰੱਖੋ ਅਤੇ ਯਾਹਵੇਹ ਦੀ ਧੀਰਜ ਨਾਲ ਉਡੀਕ ਕਰੋ।