ਜ਼ਬੂਰਾਂ 27

ਮੈਨੂੰ ਇਸ ਗੱਲ ਦਾ ਭਰੋਸਾ ਹੈ: ਮੈਂ ਜੀਉਂਦਿਆਂ ਦੀ ਧਰਤੀ ਵਿੱਚ ਯਾਹਵੇਹ ਦੀ ਚੰਗਿਆਈ ਦੇਖਾਂਗਾ।

Psalm 27:13 (UKJV) I had fainted, unless I had believed to see the goodness of the LORD in the land of the living.

11ਹੇ ਯਾਹਵੇਹ, ਮੈਨੂੰ ਆਪਣਾ ਰਸਤਾ ਸਿਖਾ; ਮੇਰੇ ਦੁਸ਼ਮਣਾਂ ਦੇ ਕਾਰਨ ਮੈਨੂੰ ਸਿੱਧੇ ਰਾਹ ਉੱਤੇ ਲੈ ਜਾ।

12ਮੈਨੂੰ ਮੇਰੇ ਦੁਸ਼ਮਣਾਂ ਦੀ ਇੱਛਾ ਦੇ ਹਵਾਲੇ ਨਾ ਕਰ, ਕਿਉਂਕਿ ਮੇਰੇ ਵਿਰੁੱਧ ਝੂਠੇ ਗਵਾਹ ਉੱਠਦੇ ਹਨ, ਭੈੜੇ ਦੋਸ਼ ਲਾਉਂਦੇ ਹਨ।

13ਮੈਨੂੰ ਇਸ ਗੱਲ ਦਾ ਭਰੋਸਾ ਹੈ: ਮੈਂ ਜੀਉਂਦਿਆਂ ਦੀ ਧਰਤੀ ਵਿੱਚ ਯਾਹਵੇਹ ਦੀ ਚੰਗਿਆਈ ਦੇਖਾਂਗਾ।

14ਯਾਹਵੇਹ ਦੀ ਉਡੀਕ ਕਰੋ; ਤਕੜੇ ਹੋਵੋ ਅਤੇ ਦਿਲ ਨੂੰ ਮਜ਼ਬੂਤ ਰੱਖੋ ਅਤੇ ਯਾਹਵੇਹ ਦੀ ਧੀਰਜ ਨਾਲ ਉਡੀਕ ਕਰੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.