ਜ਼ਬੂਰਾਂ 3

ਹੇ ਯਾਹਵੇਹ, ਉੱਠ! ਆਓ ਅਤੇ ਮੈਨੂੰ ਬਚਾਓ, ਮੇਰੇ ਪਰਮੇਸ਼ਵਰ! ਸੱਚ-ਮੁੱਚ ਤੁਸੀਂ ਮੇਰੇ ਸਾਰੇ ਦੁਸ਼ਮਣਾਂ ਦੇ ਜਬਾੜੇ ਉੱਤੇ ਮਾਰਦੇ ਹੋ; ਤੁਸੀਂ ਉਹਨਾਂ ਦੁਸ਼ਟਾਂ ਦੇ ਦੰਦ ਤੋੜ ਸੁੱਟਦੇ ਹੋ।

Psalm 3:7 (UKJV) Arise, O LORD; save me, O my God: for you have smitten all mine enemies upon the cheek bone; you have broken the teeth of the ungodly.

5ਮੈਂ ਲੇਟ ਜਾਂਦਾ ਹਾਂ ਅਤੇ ਸ਼ਾਂਤੀ ਨਾਲ ਸੌਂਦਾ ਹਾਂ, ਮੈਂ ਫਿਰ ਜਾਗ ਉੱਠਿਆ ਕਿਉਂਕਿ ਯਾਹਵੇਹ ਮੇਰੀ ਰੱਖਿਆ ਕਰਦਾ ਹੈ।

6ਮੈਂ ਉਹਨਾਂ ਦਸ ਹਜ਼ਾਰਾਂ ਤੋਂ ਨਹੀਂ ਡਰਾਂਗਾ, ਜਿਨ੍ਹਾਂ ਨੇ ਮੈਨੂੰ ਚਾਰੇ ਪਾਸਿਓ ਘੇਰ ਲਿਆ ਹੈ।

7ਹੇ ਯਾਹਵੇਹ, ਉੱਠ! ਆਓ ਅਤੇ ਮੈਨੂੰ ਬਚਾਓ, ਮੇਰੇ ਪਰਮੇਸ਼ਵਰ! ਸੱਚ-ਮੁੱਚ ਤੁਸੀਂ ਮੇਰੇ ਸਾਰੇ ਦੁਸ਼ਮਣਾਂ ਦੇ ਜਬਾੜੇ ਉੱਤੇ ਮਾਰਦੇ ਹੋ; ਤੁਸੀਂ ਉਹਨਾਂ ਦੁਸ਼ਟਾਂ ਦੇ ਦੰਦ ਤੋੜ ਸੁੱਟਦੇ ਹੋ।

8ਮੁਕਤੀ ਯਾਹਵੇਹ ਵੱਲੋਂ ਹੈ, ਤੇਰੀ ਬਰਕਤ ਤੇਰੇ ਲੋਕਾਂ ਉੱਤੇ ਹੋਵੇ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.