ਜ਼ਬੂਰਾਂ 3

ਮੈਂ ਉਹਨਾਂ ਦਸ ਹਜ਼ਾਰਾਂ ਤੋਂ ਨਹੀਂ ਡਰਾਂਗਾ, ਜਿਨ੍ਹਾਂ ਨੇ ਮੈਨੂੰ ਚਾਰੇ ਪਾਸਿਓ ਘੇਰ ਲਿਆ ਹੈ।

Psalm 3:6 (UKJV) I will not be afraid of ten thousands of people, that have set themselves against me round about.

4ਮੈਂ ਆਪਣੀ ਉੱਚੀ ਆਵਾਜ਼ ਵਿੱਚ ਤੈਨੂੰ ਯਾਹਵੇਹ ਪੁਕਾਰਿਆ, ਅਤੇ ਉਹ ਮੈਨੂੰ ਆਪਣੇ ਪਵਿੱਤਰ ਪਰਬਤ ਤੋਂ ਉੱਤਰ ਦਿੰਦਾ ਹੈ।

5ਮੈਂ ਲੇਟ ਜਾਂਦਾ ਹਾਂ ਅਤੇ ਸ਼ਾਂਤੀ ਨਾਲ ਸੌਂਦਾ ਹਾਂ, ਮੈਂ ਫਿਰ ਜਾਗ ਉੱਠਿਆ ਕਿਉਂਕਿ ਯਾਹਵੇਹ ਮੇਰੀ ਰੱਖਿਆ ਕਰਦਾ ਹੈ।

6ਮੈਂ ਉਹਨਾਂ ਦਸ ਹਜ਼ਾਰਾਂ ਤੋਂ ਨਹੀਂ ਡਰਾਂਗਾ, ਜਿਨ੍ਹਾਂ ਨੇ ਮੈਨੂੰ ਚਾਰੇ ਪਾਸਿਓ ਘੇਰ ਲਿਆ ਹੈ।

7ਹੇ ਯਾਹਵੇਹ, ਉੱਠ! ਆਓ ਅਤੇ ਮੈਨੂੰ ਬਚਾਓ, ਮੇਰੇ ਪਰਮੇਸ਼ਵਰ! ਸੱਚ-ਮੁੱਚ ਤੁਸੀਂ ਮੇਰੇ ਸਾਰੇ ਦੁਸ਼ਮਣਾਂ ਦੇ ਜਬਾੜੇ ਉੱਤੇ ਮਾਰਦੇ ਹੋ; ਤੁਸੀਂ ਉਹਨਾਂ ਦੁਸ਼ਟਾਂ ਦੇ ਦੰਦ ਤੋੜ ਸੁੱਟਦੇ ਹੋ।

8ਮੁਕਤੀ ਯਾਹਵੇਹ ਵੱਲੋਂ ਹੈ, ਤੇਰੀ ਬਰਕਤ ਤੇਰੇ ਲੋਕਾਂ ਉੱਤੇ ਹੋਵੇ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.