2ਬਹੁਤੇ ਮੇਰੇ ਬਾਰੇ ਆਖਦੇ ਹਨ, “ਕਿ ਪਰਮੇਸ਼ਵਰ ਉਸ ਨੂੰ ਮੁਕਤੀ ਨਹੀਂ ਦੇਵੇਗਾ।”
3ਪਰ ਹੇ ਯਾਹਵੇਹ, ਤੁਸੀਂ ਸਦਾ ਖ਼ਤਰੇ ਵਿੱਚ ਮੇਰੀ ਢਾਲ ਹੋ, ਤੁਸੀਂ ਮੇਰੀ ਮਹਿਮਾ ਹੋ, ਤੁਸੀਂ ਮੇਰਾ ਸਿਰ ਉੱਚਾ ਕਰਦੇ ਹੋ।
4ਮੈਂ ਆਪਣੀ ਉੱਚੀ ਆਵਾਜ਼ ਵਿੱਚ ਤੈਨੂੰ ਯਾਹਵੇਹ ਪੁਕਾਰਿਆ, ਅਤੇ ਉਹ ਮੈਨੂੰ ਆਪਣੇ ਪਵਿੱਤਰ ਪਰਬਤ ਤੋਂ ਉੱਤਰ ਦਿੰਦਾ ਹੈ।
5ਮੈਂ ਲੇਟ ਜਾਂਦਾ ਹਾਂ ਅਤੇ ਸ਼ਾਂਤੀ ਨਾਲ ਸੌਂਦਾ ਹਾਂ, ਮੈਂ ਫਿਰ ਜਾਗ ਉੱਠਿਆ ਕਿਉਂਕਿ ਯਾਹਵੇਹ ਮੇਰੀ ਰੱਖਿਆ ਕਰਦਾ ਹੈ।
6ਮੈਂ ਉਹਨਾਂ ਦਸ ਹਜ਼ਾਰਾਂ ਤੋਂ ਨਹੀਂ ਡਰਾਂਗਾ, ਜਿਨ੍ਹਾਂ ਨੇ ਮੈਨੂੰ ਚਾਰੇ ਪਾਸਿਓ ਘੇਰ ਲਿਆ ਹੈ।