1ਹੇ ਯਾਹਵੇਹ, ਮੇਰੇ ਦੁਸ਼ਮਣ ਕਿੰਨੇ ਹਨ! ਕਿੰਨੇ ਹੀ ਹਨ ਜਿਹੜੇ ਮੇਰੇ ਵਿਰੁੱਧ ਖੜ੍ਹੇ ਹੋਏ ਹਨ!
2ਬਹੁਤੇ ਮੇਰੇ ਬਾਰੇ ਆਖਦੇ ਹਨ, “ਕਿ ਪਰਮੇਸ਼ਵਰ ਉਸ ਨੂੰ ਮੁਕਤੀ ਨਹੀਂ ਦੇਵੇਗਾ।”
3ਪਰ ਹੇ ਯਾਹਵੇਹ, ਤੁਸੀਂ ਸਦਾ ਖ਼ਤਰੇ ਵਿੱਚ ਮੇਰੀ ਢਾਲ ਹੋ, ਤੁਸੀਂ ਮੇਰੀ ਮਹਿਮਾ ਹੋ, ਤੁਸੀਂ ਮੇਰਾ ਸਿਰ ਉੱਚਾ ਕਰਦੇ ਹੋ।
4ਮੈਂ ਆਪਣੀ ਉੱਚੀ ਆਵਾਜ਼ ਵਿੱਚ ਤੈਨੂੰ ਯਾਹਵੇਹ ਪੁਕਾਰਿਆ, ਅਤੇ ਉਹ ਮੈਨੂੰ ਆਪਣੇ ਪਵਿੱਤਰ ਪਰਬਤ ਤੋਂ ਉੱਤਰ ਦਿੰਦਾ ਹੈ।