ਜ਼ਬੂਰਾਂ 33

ਯਾਹਵੇਹ ਕੌਮਾਂ ਦੀਆਂ ਯੋਜਨਾਵਾਂ ਨੂੰ ਨਾਕਾਮ ਕਰਦਾ ਹੈ; ਉਹ ਲੋਕਾਂ ਦੇ ਉਦੇਸ਼ਾਂ ਨੂੰ ਨਿਸ਼ਫਲ ਕਰਦਾ ਹੈ।

Psalm 33:10 (UKJV) The LORD brings the counsel of the heathen to nothing: he makes the devices of the people of no effect.

8ਹੇ ਸਾਰੀ ਧਰਤੀ ਯਾਹਵੇਹ ਤੋਂ ਡਰ; ਦੁਨੀਆਂ ਦੇ ਸਾਰੇ ਲੋਕ ਉਸ ਦਾ ਆਦਰ ਕਰਨ।

9ਕਿਉਂਕਿ ਜੋ ਉਸ ਨੇ ਬੋਲਿਆ, ਅਤੇ ਉਹ ਹੋ ਗਿਆ; ਉਸਨੇ ਹੁਕਮ ਦਿੱਤਾ ਤਾਂ ਉਹ ਬਣ ਗਿਆ।

10ਯਾਹਵੇਹ ਕੌਮਾਂ ਦੀਆਂ ਯੋਜਨਾਵਾਂ ਨੂੰ ਨਾਕਾਮ ਕਰਦਾ ਹੈ; ਉਹ ਲੋਕਾਂ ਦੇ ਉਦੇਸ਼ਾਂ ਨੂੰ ਨਿਸ਼ਫਲ ਕਰਦਾ ਹੈ।

11ਪਰ ਯਾਹਵੇਹ ਦੀਆਂ ਯੋਜਨਾਵਾਂ ਸਦਾ ਲਈ ਕਾਇਮ ਰਹਿੰਦੀਆਂ ਹਨ, ਉਸ ਦੇ ਮਨ ਦੇ ਉਦੇਸ਼ ਪੀੜ੍ਹੀਓ ਪੀੜ੍ਹੀ ਬਣੇ ਰਹਿੰਦੇ ਹਨ।

12ਧੰਨ ਹੈ ਉਹ ਕੌਮ ਜਿਸ ਦਾ ਪਰਮੇਸ਼ਵਰ ਯਾਹਵੇਹ ਹੈ, ਉਹ ਲੋਕ ਜਿਨ੍ਹਾਂ ਨੂੰ ਉਸਨੇ ਆਪਣੀ ਵਿਰਾਸਤ ਲਈ ਚੁਣਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.