10ਯਾਹਵੇਹ ਕੌਮਾਂ ਦੀਆਂ ਯੋਜਨਾਵਾਂ ਨੂੰ ਨਾਕਾਮ ਕਰਦਾ ਹੈ; ਉਹ ਲੋਕਾਂ ਦੇ ਉਦੇਸ਼ਾਂ ਨੂੰ ਨਿਸ਼ਫਲ ਕਰਦਾ ਹੈ।
11ਪਰ ਯਾਹਵੇਹ ਦੀਆਂ ਯੋਜਨਾਵਾਂ ਸਦਾ ਲਈ ਕਾਇਮ ਰਹਿੰਦੀਆਂ ਹਨ, ਉਸ ਦੇ ਮਨ ਦੇ ਉਦੇਸ਼ ਪੀੜ੍ਹੀਓ ਪੀੜ੍ਹੀ ਬਣੇ ਰਹਿੰਦੇ ਹਨ।
12ਧੰਨ ਹੈ ਉਹ ਕੌਮ ਜਿਸ ਦਾ ਪਰਮੇਸ਼ਵਰ ਯਾਹਵੇਹ ਹੈ, ਉਹ ਲੋਕ ਜਿਨ੍ਹਾਂ ਨੂੰ ਉਸਨੇ ਆਪਣੀ ਵਿਰਾਸਤ ਲਈ ਚੁਣਿਆ ਹੈ।
13ਸਵਰਗ ਤੋਂ ਯਾਹਵੇਹ ਹੇਠਾਂ ਵੇਖਦਾ ਹੈ ਅਤੇ ਸਾਰੀ ਮਨੁੱਖਜਾਤੀ ਨੂੰ ਵੇਖਦਾ ਹੈ;
14ਉਹ ਆਪਣੇ ਨਿਵਾਸ ਸਥਾਨ ਤੋਂ ਧਰਤੀ ਉੱਤੇ ਰਹਿਣ ਵਾਲੇ ਸਾਰਿਆਂ ਨੂੰ ਵੇਖਦਾ ਹੈ