ਜ਼ਬੂਰਾਂ 34

ਧਰਮੀ ਪੁਕਾਰਦੇ ਹਨ, ਅਤੇ ਯਾਹਵੇਹ ਉਹਨਾਂ ਨੂੰ ਸੁਣਦਾ ਹੈ; ਯਾਹਵੇਹ ਉਹਨਾਂ ਨੂੰ ਉਹਨਾਂ ਦੀਆਂ ਸਾਰੀਆਂ ਮੁਸੀਬਤਾਂ ਤੋਂ ਛੁਡਾਉਂਦਾ ਹੈ।

Psalm 34:17 (UKJV) The righteous cry, and the LORD hears, and delivers them out of all their troubles.

15ਯਾਹਵੇਹ ਦੀਆਂ ਅੱਖਾਂ ਧਰਮੀ ਲੋਕਾਂ ਉੱਤੇ ਹਨ, ਅਤੇ ਉਸਦੇ ਕੰਨ ਧਿਆਨ ਦੇ ਨਾਲ ਉਨ੍ਹਾਂ ਦੀ ਪ੍ਰਾਰਥਨਾ ਦੇ ਵੱਲ ਲੱਗੇ ਰਹਿੰਦੇ ਹਨ;

16ਪਰ ਯਾਹਵੇਹ ਦਾ ਚਿਹਰਾ ਉਨ੍ਹਾਂ ਲੋਕਾਂ ਦੇ ਵਿਰੁੱਧ ਹੈ ਜੋ ਬੁਰਾਈ ਕਰਦੇ ਹਨ, ਤਾਂ ਜੋ ਉਹਨਾਂ ਦਾ ਨਾਮ ਧਰਤੀ ਤੋਂ ਮਿਟ ਜਾਵੇ।

17ਧਰਮੀ ਪੁਕਾਰਦੇ ਹਨ, ਅਤੇ ਯਾਹਵੇਹ ਉਹਨਾਂ ਨੂੰ ਸੁਣਦਾ ਹੈ; ਯਾਹਵੇਹ ਉਹਨਾਂ ਨੂੰ ਉਹਨਾਂ ਦੀਆਂ ਸਾਰੀਆਂ ਮੁਸੀਬਤਾਂ ਤੋਂ ਛੁਡਾਉਂਦਾ ਹੈ।

18ਯਾਹਵੇਹ ਟੁੱਟੇ ਦਿਲ ਵਾਲੇ ਦੇ ਨੇੜੇ ਹੈ ਅਤੇ ਕੁਚਲੇ ਆਤਮਾ ਵਾਲੇ ਲੋਕਾਂ ਨੂੰ ਬਚਾਉਂਦਾ ਹੈ।

19ਧਰਮੀ ਵਿਅਕਤੀ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਆ ਸਕਦੀਆਂ ਹਨ, ਪਰ ਯਾਹਵੇਹ ਉਸ ਨੂੰ ਸਭ ਤੋਂ ਛੁਟਕਾਰਾ ਦਿੰਦਾ ਹੈ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.