17ਧਰਮੀ ਪੁਕਾਰਦੇ ਹਨ, ਅਤੇ ਯਾਹਵੇਹ ਉਹਨਾਂ ਨੂੰ ਸੁਣਦਾ ਹੈ; ਯਾਹਵੇਹ ਉਹਨਾਂ ਨੂੰ ਉਹਨਾਂ ਦੀਆਂ ਸਾਰੀਆਂ ਮੁਸੀਬਤਾਂ ਤੋਂ ਛੁਡਾਉਂਦਾ ਹੈ।
18ਯਾਹਵੇਹ ਟੁੱਟੇ ਦਿਲ ਵਾਲੇ ਦੇ ਨੇੜੇ ਹੈ ਅਤੇ ਕੁਚਲੇ ਆਤਮਾ ਵਾਲੇ ਲੋਕਾਂ ਨੂੰ ਬਚਾਉਂਦਾ ਹੈ।
19ਧਰਮੀ ਵਿਅਕਤੀ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਆ ਸਕਦੀਆਂ ਹਨ, ਪਰ ਯਾਹਵੇਹ ਉਸ ਨੂੰ ਸਭ ਤੋਂ ਛੁਟਕਾਰਾ ਦਿੰਦਾ ਹੈ;
20ਯਾਹਵੇਹ ਉਸਦੀ ਸਾਰੀਆਂ ਹੱਡੀਆਂ ਦੀ ਰੱਖਿਆ ਕਰਦਾ ਹੈ, ਉਹਨਾਂ ਵਿੱਚੋਂ ਇੱਕ ਵੀ ਨਹੀਂ ਟੁੱਟੇਗੀ।
21ਬੁਰਾਈ ਦੁਸ਼ਟ ਨੂੰ ਮਾਰ ਦੇਵੇਗੀ; ਧਰਮੀ ਨਾਲ ਵੈਰ ਰੱਖਣ ਵਾਲੇ ਦੋਸ਼ੀ ਠਹਿਰਨਗੇ।