15ਪਰ ਜਦੋਂ ਮੈਂ ਠੋਕਰ ਖਾਧੀ, ਤਾਂ ਉਹ ਖੁਸ਼ੀ ਵਿੱਚ ਇਕੱਠੇ ਹੋ ਗਏ। ਉਹ ਮਾਰ ਕੁੱਟਣ ਵਾਲੇ ਮੇਰੇ ਵਿਰੁੱਧ ਇਕੱਠੇ ਹੋ ਗਏ। ਉਹਨਾਂ ਨੇ ਬਿਨਾਂ ਰੁਕੇ ਮੇਰੀ ਨਿੰਦਾ ਕੀਤੀ।
16ਦੁਸ਼ਟਾਂ ਵਾਂਗ ਉਹਨਾਂ ਨੇ ਬਦਨੀਤੀ ਨਾਲ ਮਖੌਲ ਉਡਾਇਆ; ਉਹਨਾਂ ਨੇ ਮੇਰੇ ਉੱਤੇ ਆਪਣੇ ਦੰਦ ਕਰੀਚੇ।
17ਹੇ ਯਾਹਵੇਹ, ਤੂੰ ਕਦੋਂ ਤੱਕ ਇਹ ਸਭ ਵੇਖਦਾ ਰਹੇਗਾ? ਮੈਨੂੰ ਉਹਨਾਂ ਦੇ ਵਿਨਾਸ਼ ਤੋਂ ਬਚਾ, ਮੇਰੀ ਕੀਮਤੀ ਜਾਨ ਇਨ੍ਹਾਂ ਸ਼ੇਰਾਂ ਤੋਂ ਬਚਾ।
18ਮੈਂ ਮਹਾਂ ਸਭਾ ਵਿੱਚ ਤੁਹਾਡਾ ਧੰਨਵਾਦ ਕਰਾਂਗਾ; ਭੀੜ ਵਿੱਚ ਮੈਂ ਤੇਰੀ ਵਡਿਆਈ ਕਰਾਂਗਾ।
19ਜੋ ਬਿਨਾਂ ਕਾਰਨ ਮੇਰੇ ਦੁਸ਼ਮਣ ਹਨ ਉਹਨਾਂ ਨੂੰ ਮੇਰੇ ਉੱਤੇ ਅਨੰਦ ਕਰਨ ਨਾ ਦੇ। ਬਿਨਾਂ ਕਾਰਨ ਮੈਨੂੰ ਨਫ਼ਰਤ ਕਰਨ ਵਾਲਿਆਂ ਨੂੰ ਵੈਰੀ ਨਾਲ ਅੱਖ ਝਪਕਣ ਨਾ ਦਿਓ।