ਜ਼ਬੂਰਾਂ 35

ਜੋ ਬਿਨਾਂ ਕਾਰਨ ਮੇਰੇ ਦੁਸ਼ਮਣ ਹਨ ਉਹਨਾਂ ਨੂੰ ਮੇਰੇ ਉੱਤੇ ਅਨੰਦ ਕਰਨ ਨਾ ਦੇ। ਬਿਨਾਂ ਕਾਰਨ ਮੈਨੂੰ ਨਫ਼ਰਤ ਕਰਨ ਵਾਲਿਆਂ ਨੂੰ ਵੈਰੀ ਨਾਲ ਅੱਖ ਝਪਕਣ ਨਾ ਦਿਓ।

Psalm 35:19 (UKJV) Let not them that are mine enemies wrongfully rejoice over me: neither let them wink with the eye that hate me without a cause.

17ਹੇ ਯਾਹਵੇਹ, ਤੂੰ ਕਦੋਂ ਤੱਕ ਇਹ ਸਭ ਵੇਖਦਾ ਰਹੇਗਾ? ਮੈਨੂੰ ਉਹਨਾਂ ਦੇ ਵਿਨਾਸ਼ ਤੋਂ ਬਚਾ, ਮੇਰੀ ਕੀਮਤੀ ਜਾਨ ਇਨ੍ਹਾਂ ਸ਼ੇਰਾਂ ਤੋਂ ਬਚਾ।

18ਮੈਂ ਮਹਾਂ ਸਭਾ ਵਿੱਚ ਤੁਹਾਡਾ ਧੰਨਵਾਦ ਕਰਾਂਗਾ; ਭੀੜ ਵਿੱਚ ਮੈਂ ਤੇਰੀ ਵਡਿਆਈ ਕਰਾਂਗਾ।

19ਜੋ ਬਿਨਾਂ ਕਾਰਨ ਮੇਰੇ ਦੁਸ਼ਮਣ ਹਨ ਉਹਨਾਂ ਨੂੰ ਮੇਰੇ ਉੱਤੇ ਅਨੰਦ ਕਰਨ ਨਾ ਦੇ। ਬਿਨਾਂ ਕਾਰਨ ਮੈਨੂੰ ਨਫ਼ਰਤ ਕਰਨ ਵਾਲਿਆਂ ਨੂੰ ਵੈਰੀ ਨਾਲ ਅੱਖ ਝਪਕਣ ਨਾ ਦਿਓ।

20ਉਹ ਸ਼ਾਂਤੀ ਨਾਲ ਨਹੀਂ ਬੋਲਦੇ, ਪਰ ਉਹਨਾਂ ਲੋਕਾਂ ਦੇ ਵਿਰੁੱਧ ਝੂਠੇ ਇਲਜ਼ਾਮ ਲਗਾਉਂਦੇ ਹਨ ਜੋ ਦੇਸ਼ ਵਿੱਚ ਚੁੱਪ-ਚਾਪ ਰਹਿੰਦੇ ਹਨ।

21ਉਹ ਮੇਰਾ ਮਜ਼ਾਕ ਉਡਾਉਂਦੇ ਹਨ ਅਤੇ ਕਹਿੰਦੇ ਹਨ, “ਆਹਾ! ਆਹਾ! ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.