19ਜੋ ਬਿਨਾਂ ਕਾਰਨ ਮੇਰੇ ਦੁਸ਼ਮਣ ਹਨ ਉਹਨਾਂ ਨੂੰ ਮੇਰੇ ਉੱਤੇ ਅਨੰਦ ਕਰਨ ਨਾ ਦੇ। ਬਿਨਾਂ ਕਾਰਨ ਮੈਨੂੰ ਨਫ਼ਰਤ ਕਰਨ ਵਾਲਿਆਂ ਨੂੰ ਵੈਰੀ ਨਾਲ ਅੱਖ ਝਪਕਣ ਨਾ ਦਿਓ।
20ਉਹ ਸ਼ਾਂਤੀ ਨਾਲ ਨਹੀਂ ਬੋਲਦੇ, ਪਰ ਉਹਨਾਂ ਲੋਕਾਂ ਦੇ ਵਿਰੁੱਧ ਝੂਠੇ ਇਲਜ਼ਾਮ ਲਗਾਉਂਦੇ ਹਨ ਜੋ ਦੇਸ਼ ਵਿੱਚ ਚੁੱਪ-ਚਾਪ ਰਹਿੰਦੇ ਹਨ।
21ਉਹ ਮੇਰਾ ਮਜ਼ਾਕ ਉਡਾਉਂਦੇ ਹਨ ਅਤੇ ਕਹਿੰਦੇ ਹਨ, “ਆਹਾ! ਆਹਾ! ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ।”
22ਹੇ ਯਾਹਵੇਹ, ਤੁਸੀਂ ਇਹ ਦੇਖਿਆ ਹੈ; ਚੁੱਪ ਨਾ ਹੋਵੋ। ਮੇਰੇ ਯਾਹਵੇਹ ਮੇਰੇ ਤੋਂ ਦੂਰ ਨਾ ਹੋਵੋ।
23ਜਾਗ, ਅਤੇ ਮੇਰੇ ਬਚਾਅ ਲਈ ਉੱਠ! ਮੇਰੇ ਪਰਮੇਸ਼ਵਰ ਅਤੇ ਮੇਰੇ ਯਾਹਵੇਹ, ਮੇਰੇ ਲਈ ਲੜ।