21ਉਹ ਮੇਰਾ ਮਜ਼ਾਕ ਉਡਾਉਂਦੇ ਹਨ ਅਤੇ ਕਹਿੰਦੇ ਹਨ, “ਆਹਾ! ਆਹਾ! ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ।”
22ਹੇ ਯਾਹਵੇਹ, ਤੁਸੀਂ ਇਹ ਦੇਖਿਆ ਹੈ; ਚੁੱਪ ਨਾ ਹੋਵੋ। ਮੇਰੇ ਯਾਹਵੇਹ ਮੇਰੇ ਤੋਂ ਦੂਰ ਨਾ ਹੋਵੋ।
23ਜਾਗ, ਅਤੇ ਮੇਰੇ ਬਚਾਅ ਲਈ ਉੱਠ! ਮੇਰੇ ਪਰਮੇਸ਼ਵਰ ਅਤੇ ਮੇਰੇ ਯਾਹਵੇਹ, ਮੇਰੇ ਲਈ ਲੜ।
24ਯਾਹਵੇਹ ਮੇਰੇ ਪਰਮੇਸ਼ਵਰ, ਮੈਨੂੰ ਆਪਣੀ ਧਾਰਮਿਕਤਾ ਵਿੱਚ ਸਹੀ ਠਹਿਰਾ; ਉਹਨਾਂ ਨੂੰ ਮੇਰੇ ਉੱਤੇ ਅਨੰਦ ਨਾ ਹੋਣ।
25ਉਹਨਾਂ ਨੂੰ ਇਹ ਨਾ ਸੋਚਣ ਦੇ, “ਵਾਹ, ਇਹੋ ਅਸੀਂ ਚਾਹੁੰਦੇ ਸੀ!” ਜਾਂ ਕਹਿਣ, “ਅਸੀਂ ਉਸਨੂੰ ਨਿਗਲ ਲਿਆ ਹੈ।”