ਜ਼ਬੂਰਾਂ 35

ਜਿਹੜੇ ਲੋਕ ਮੇਰੇ ਨਿਆਂ ਵਿੱਚ ਪ੍ਰਸੰਨ ਹੁੰਦੇ ਹਨ ਅਨੰਦ ਅਤੇ ਖੁਸ਼ੀ ਲਈ ਜੈਕਾਰਾ ਗਜਾਉਂਦੇ ਹਨ; ਉਹ ਹਮੇਸ਼ਾ ਆਖਣ, “ਯਾਹਵੇਹ ਉੱਚਾ ਹੋਵੇ” ਜੋ ਆਪਣੇ ਸੇਵਕ ਦੀ ਭਲਾਈ ਵਿੱਚ ਪ੍ਰਸੰਨ ਹੁੰਦਾ ਹੈ।

Psalm 35:27 (UKJV) Let them shout for joy, and be glad, that favour my righteous cause: yea, let them say continually, Let the LORD be magnified, which has pleasure in the prosperity of his servant.

25ਉਹਨਾਂ ਨੂੰ ਇਹ ਨਾ ਸੋਚਣ ਦੇ, “ਵਾਹ, ਇਹੋ ਅਸੀਂ ਚਾਹੁੰਦੇ ਸੀ!” ਜਾਂ ਕਹਿਣ, “ਅਸੀਂ ਉਸਨੂੰ ਨਿਗਲ ਲਿਆ ਹੈ।”

26ਉਹ ਸਾਰੇ ਜਿਹੜੇ ਮੇਰੀ ਬਿਪਤਾ ਉੱਤੇ ਖੁਸ਼ ਹਨ ਸ਼ਰਮ ਅਤੇ ਉਲਝਣ ਵਿੱਚ ਪੈ ਜਾਣ। ਉਹ ਸਾਰੇ ਜੋ ਆਪਣੇ ਆਪ ਨੂੰ ਮੇਰੇ ਉੱਤੇ ਉੱਚਾ ਕਰਦੇ ਹਨ ਸ਼ਰਮ ਅਤੇ ਬੇਇੱਜ਼ਤੀ ਨਾਲ ਭਰ ਜਾਣ।

27ਜਿਹੜੇ ਲੋਕ ਮੇਰੇ ਨਿਆਂ ਵਿੱਚ ਪ੍ਰਸੰਨ ਹੁੰਦੇ ਹਨ ਅਨੰਦ ਅਤੇ ਖੁਸ਼ੀ ਲਈ ਜੈਕਾਰਾ ਗਜਾਉਂਦੇ ਹਨ; ਉਹ ਹਮੇਸ਼ਾ ਆਖਣ, “ਯਾਹਵੇਹ ਉੱਚਾ ਹੋਵੇ” ਜੋ ਆਪਣੇ ਸੇਵਕ ਦੀ ਭਲਾਈ ਵਿੱਚ ਪ੍ਰਸੰਨ ਹੁੰਦਾ ਹੈ।

28ਮੇਰੀ ਜੀਭ ਤੇਰੀ ਧਾਰਮਿਕਤਾ ਦਾ ਪਰਚਾਰ ਕਰੇਗੀ, ਸਾਰਾ ਦਿਨ ਤੇਰੀ ਵਡਿਆਈ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.