17ਕਿਉਂਕਿ ਦੁਸ਼ਟਾਂ ਦੀਆਂ ਬਾਹਾਂ ਤਾਂ ਭੰਨੀਆਂ ਜਾਣਗੀਆਂ, ਪਰ ਯਾਹਵੇਹ ਧਰਮੀ ਨੂੰ ਸੰਭਾਲਦਾ ਹੈ।
18ਯਾਹਵੇਹ ਨਿਰਦੋਸ਼ ਲੋਕਾਂ ਦੇ ਦਿਨਾਂ ਨੂੰ ਜਾਣਦਾ ਹੈ, ਅਤੇ ਉਹਨਾਂ ਦੀ ਵਿਰਾਸਤ ਸਦਾ ਲਈ ਕਾਇਮ ਰਹੇਗੀ।
19ਬਿਪਤਾ ਦੇ ਸਮੇਂ ਉਹ ਸ਼ਰਮਿੰਦਾ ਨਹੀਂ ਹੋਣਗੇ; ਅਤੇ ਕਾਲ ਦੇ ਦਿਨਾਂ ਵਿੱਚ ਉਹ ਰੱਜ ਕੇ ਖਾਣਗੇ।
20ਪਰ ਦੁਸ਼ਟ ਨਾਸ ਹੋ ਜਾਣਗੇ: ਭਾਵੇਂ ਯਾਹਵੇਹ ਦੇ ਦੁਸ਼ਮਣ ਖੇਤ ਦੇ ਫੁੱਲਾਂ ਵਰਗੇ ਹਨ, ਉਹ ਮਿਟ ਜਾਣਗੇ, ਸਗੋਂ ਧੂੰਏਂ ਦੇ ਸਮਾਨ ਉੱਡ ਜਾਣਗੇ।
21ਦੁਸ਼ਟ ਉਧਾਰ ਲੈਂਦਾ ਹੈ ਅਤੇ ਮੋੜਦਾ ਨਹੀਂ, ਪਰ ਧਰਮੀ ਖੁੱਲ੍ਹੇ ਦਿਲ ਨਾਲ ਦਿੰਦਾ ਹੈ;