ਜ਼ਬੂਰਾਂ 37

ਯਾਹਵੇਹ ਨਿਰਦੋਸ਼ ਲੋਕਾਂ ਦੇ ਦਿਨਾਂ ਨੂੰ ਜਾਣਦਾ ਹੈ, ਅਤੇ ਉਹਨਾਂ ਦੀ ਵਿਰਾਸਤ ਸਦਾ ਲਈ ਕਾਇਮ ਰਹੇਗੀ।

Psalm 37:18 (UKJV) The LORD knows the days of the upright: and their inheritance shall be for ever.

16ਬਹੁਤ ਸਾਰੇ ਦੁਸ਼ਟਾਂ ਦੀ ਦੌਲਤ ਨਾਲੋਂ ਧਰਮੀ ਕੋਲ ਥੋੜਾ ਜਿਹਾ ਹੋਣਾ ਚੰਗਾ ਹੈ।

17ਕਿਉਂਕਿ ਦੁਸ਼ਟਾਂ ਦੀਆਂ ਬਾਹਾਂ ਤਾਂ ਭੰਨੀਆਂ ਜਾਣਗੀਆਂ, ਪਰ ਯਾਹਵੇਹ ਧਰਮੀ ਨੂੰ ਸੰਭਾਲਦਾ ਹੈ।

18ਯਾਹਵੇਹ ਨਿਰਦੋਸ਼ ਲੋਕਾਂ ਦੇ ਦਿਨਾਂ ਨੂੰ ਜਾਣਦਾ ਹੈ, ਅਤੇ ਉਹਨਾਂ ਦੀ ਵਿਰਾਸਤ ਸਦਾ ਲਈ ਕਾਇਮ ਰਹੇਗੀ।

19ਬਿਪਤਾ ਦੇ ਸਮੇਂ ਉਹ ਸ਼ਰਮਿੰਦਾ ਨਹੀਂ ਹੋਣਗੇ; ਅਤੇ ਕਾਲ ਦੇ ਦਿਨਾਂ ਵਿੱਚ ਉਹ ਰੱਜ ਕੇ ਖਾਣਗੇ।

20ਪਰ ਦੁਸ਼ਟ ਨਾਸ ਹੋ ਜਾਣਗੇ: ਭਾਵੇਂ ਯਾਹਵੇਹ ਦੇ ਦੁਸ਼ਮਣ ਖੇਤ ਦੇ ਫੁੱਲਾਂ ਵਰਗੇ ਹਨ, ਉਹ ਮਿਟ ਜਾਣਗੇ, ਸਗੋਂ ਧੂੰਏਂ ਦੇ ਸਮਾਨ ਉੱਡ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.