14ਦੁਸ਼ਟ ਤਲਵਾਰ ਖਿੱਚਦੇ ਹਨ ਅਤੇ ਧਨੁੱਖ ਨੂੰ ਝੁਕਾਉਂਦੇ ਹਨ ਗਰੀਬਾਂ ਅਤੇ ਲੋੜਵੰਦਾਂ ਨੂੰ ਹੇਠਾਂ ਲਿਆਉਣ ਲਈ, ਉਹਨਾਂ ਨੂੰ ਮਾਰਨ ਲਈ ਜਿਨ੍ਹਾਂ ਦੇ ਰਾਹ ਸਿੱਧੇ ਹਨ।
15ਪਰ ਉਹਨਾਂ ਦੀਆਂ ਤਲਵਾਰਾਂ ਉਹਨਾਂ ਦੇ ਆਪਣੇ ਦਿਲਾਂ ਨੂੰ ਵਿੰਨ੍ਹਣਗੀਆਂ, ਅਤੇ ਉਹਨਾਂ ਦੇ ਧਣੁੱਖ ਟੁੱਟ ਜਾਣਗੇ।
16ਬਹੁਤ ਸਾਰੇ ਦੁਸ਼ਟਾਂ ਦੀ ਦੌਲਤ ਨਾਲੋਂ ਧਰਮੀ ਕੋਲ ਥੋੜਾ ਜਿਹਾ ਹੋਣਾ ਚੰਗਾ ਹੈ।
17ਕਿਉਂਕਿ ਦੁਸ਼ਟਾਂ ਦੀਆਂ ਬਾਹਾਂ ਤਾਂ ਭੰਨੀਆਂ ਜਾਣਗੀਆਂ, ਪਰ ਯਾਹਵੇਹ ਧਰਮੀ ਨੂੰ ਸੰਭਾਲਦਾ ਹੈ।
18ਯਾਹਵੇਹ ਨਿਰਦੋਸ਼ ਲੋਕਾਂ ਦੇ ਦਿਨਾਂ ਨੂੰ ਜਾਣਦਾ ਹੈ, ਅਤੇ ਉਹਨਾਂ ਦੀ ਵਿਰਾਸਤ ਸਦਾ ਲਈ ਕਾਇਮ ਰਹੇਗੀ।