ਜ਼ਬੂਰਾਂ 37

ਪਰ ਉਹਨਾਂ ਦੀਆਂ ਤਲਵਾਰਾਂ ਉਹਨਾਂ ਦੇ ਆਪਣੇ ਦਿਲਾਂ ਨੂੰ ਵਿੰਨ੍ਹਣਗੀਆਂ, ਅਤੇ ਉਹਨਾਂ ਦੇ ਧਣੁੱਖ ਟੁੱਟ ਜਾਣਗੇ।

Psalm 37:15 (UKJV) Their sword shall enter into their own heart, and their bows shall be broken.

13ਪਰ ਯਾਹਵੇਹ ਦੁਸ਼ਟਾਂ ਉੱਤੇ ਹੱਸਦਾ ਹੈ, ਕਿਉਂਕਿ ਉਹ ਜਾਣਦਾ ਹੈ ਕਿ ਨਿਆਂ ਦਾ ਦਿਨ ਆਉਣ ਵਾਲਾ ਹੈ।

14ਦੁਸ਼ਟ ਤਲਵਾਰ ਖਿੱਚਦੇ ਹਨ ਅਤੇ ਧਨੁੱਖ ਨੂੰ ਝੁਕਾਉਂਦੇ ਹਨ ਗਰੀਬਾਂ ਅਤੇ ਲੋੜਵੰਦਾਂ ਨੂੰ ਹੇਠਾਂ ਲਿਆਉਣ ਲਈ, ਉਹਨਾਂ ਨੂੰ ਮਾਰਨ ਲਈ ਜਿਨ੍ਹਾਂ ਦੇ ਰਾਹ ਸਿੱਧੇ ਹਨ।

15ਪਰ ਉਹਨਾਂ ਦੀਆਂ ਤਲਵਾਰਾਂ ਉਹਨਾਂ ਦੇ ਆਪਣੇ ਦਿਲਾਂ ਨੂੰ ਵਿੰਨ੍ਹਣਗੀਆਂ, ਅਤੇ ਉਹਨਾਂ ਦੇ ਧਣੁੱਖ ਟੁੱਟ ਜਾਣਗੇ।

16ਬਹੁਤ ਸਾਰੇ ਦੁਸ਼ਟਾਂ ਦੀ ਦੌਲਤ ਨਾਲੋਂ ਧਰਮੀ ਕੋਲ ਥੋੜਾ ਜਿਹਾ ਹੋਣਾ ਚੰਗਾ ਹੈ।

17ਕਿਉਂਕਿ ਦੁਸ਼ਟਾਂ ਦੀਆਂ ਬਾਹਾਂ ਤਾਂ ਭੰਨੀਆਂ ਜਾਣਗੀਆਂ, ਪਰ ਯਾਹਵੇਹ ਧਰਮੀ ਨੂੰ ਸੰਭਾਲਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.