20ਪਰ ਦੁਸ਼ਟ ਨਾਸ ਹੋ ਜਾਣਗੇ: ਭਾਵੇਂ ਯਾਹਵੇਹ ਦੇ ਦੁਸ਼ਮਣ ਖੇਤ ਦੇ ਫੁੱਲਾਂ ਵਰਗੇ ਹਨ, ਉਹ ਮਿਟ ਜਾਣਗੇ, ਸਗੋਂ ਧੂੰਏਂ ਦੇ ਸਮਾਨ ਉੱਡ ਜਾਣਗੇ।
21ਦੁਸ਼ਟ ਉਧਾਰ ਲੈਂਦਾ ਹੈ ਅਤੇ ਮੋੜਦਾ ਨਹੀਂ, ਪਰ ਧਰਮੀ ਖੁੱਲ੍ਹੇ ਦਿਲ ਨਾਲ ਦਿੰਦਾ ਹੈ;
22ਜਿਨ੍ਹਾਂ ਨੂੰ ਯਾਹਵੇਹ ਅਸੀਸ ਦਿੰਦਾ ਹੈ ਉਹ ਧਰਤੀ ਦੇ ਵਾਰਸ ਹੋਣਗੇ, ਪਰ ਜਿਨ੍ਹਾਂ ਨੂੰ ਉਹ ਸਰਾਪ ਦਿੰਦਾ ਹੈ ਤਬਾਹ ਹੋ ਜਾਣਗੇ।
23ਯਾਹਵੇਹ ਉਸ ਦੇ ਕਦਮਾਂ ਨੂੰ ਮਜ਼ਬੂਤ ਕਰਦਾ ਹੈ ਜੋ ਉਸ ਵਿੱਚ ਪ੍ਰਸੰਨ ਹੁੰਦਾ ਹੈ;
24ਭਾਵੇਂ ਉਹ ਠੋਕਰ ਖਾਵੇ, ਉਹ ਡਿੱਗੇਗਾ ਨਹੀਂ, ਕਿਉਂਕਿ ਯਾਹਵੇਹ ਆਪਣੇ ਹੱਥ ਨਾਲ ਉਹ ਨੂੰ ਸੰਭਾਲਦਾ ਹੈ।