14ਮੈਂ ਉਸ ਵਰਗਾ ਹੋ ਗਿਆ ਹਾਂ ਜੋ ਨਹੀਂ ਸੁਣਦਾ, ਜੋ ਮੂੰਹ ਨਾਲ ਕੋਈ ਜਵਾਬ ਨਹੀਂ ਦੇ ਸਕਦਾ।
15ਯਾਹਵੇਹ, ਮੈਂ ਤੁਹਾਡਾ ਇੰਤਜ਼ਾਰ ਕਰਦਾ ਹਾਂ; ਹੇ ਯਾਹਵੇਹ ਮੇਰੇ ਪਰਮੇਸ਼ਵਰ, ਤੂੰ ਉੱਤਰ ਦੇਵੇਂਗਾ।
16ਕਿਉਂਕਿ ਮੈਂ ਕਿਹਾ ਸੀ, “ਜਦੋਂ ਮੇਰੇ ਪੈਰ ਤਿਲਕ ਜਾਣ ਤਾਂ ਉਹਨਾਂ ਨੂੰ ਖੁਸ਼ ਨਾ ਹੋਣ ਦਿਓ ਅਤੇ ਨਾ ਹੀ ਆਪਣੇ ਆਪ ਨੂੰ ਮੇਰੇ ਉੱਤੇ ਉੱਚਾ ਕਰਨ ਦਿਓ।”
17ਕਿਉਂਕਿ ਮੈਂ ਡਿੱਗਣ ਵਾਲਾ ਹਾਂ, ਅਤੇ ਮੇਰਾ ਦੁੱਖ ਸਦਾ ਮੇਰੇ ਨਾਲ ਹੈ।
18ਮੈਂ ਆਪਣੀ ਬਦੀ ਦਾ ਇਕਰਾਰ ਕਰਦਾ ਹਾਂ; ਮੈਂ ਆਪਣੇ ਪਾਪ ਤੋਂ ਦੁੱਖੀ ਹਾਂ।