17ਕਿਉਂਕਿ ਮੈਂ ਡਿੱਗਣ ਵਾਲਾ ਹਾਂ, ਅਤੇ ਮੇਰਾ ਦੁੱਖ ਸਦਾ ਮੇਰੇ ਨਾਲ ਹੈ।
18ਮੈਂ ਆਪਣੀ ਬਦੀ ਦਾ ਇਕਰਾਰ ਕਰਦਾ ਹਾਂ; ਮੈਂ ਆਪਣੇ ਪਾਪ ਤੋਂ ਦੁੱਖੀ ਹਾਂ।
19ਬਹੁਤ ਸਾਰੇ ਬਿਨਾ ਕਾਰਨ ਮੇਰੇ ਦੁਸ਼ਮਣ ਬਣ ਗਏ ਹਨ; ਜਿਹੜੇ ਬਿਨਾਂ ਕਾਰਨ ਮੈਨੂੰ ਨਫ਼ਰਤ ਕਰਦੇ ਹਨ, ਉਹ ਬਹੁਤ ਹਨ।
20ਜਿਹੜੇ ਮੇਰੀ ਚੰਗਿਆਈ ਦਾ ਬਦਲਾ ਬਦੀ ਨਾਲ ਮੋੜਦੇ ਹਨ ਮੇਰੇ ਉੱਤੇ ਦੋਸ਼ ਲਾਉਂਦੇ ਹਨ, ਭਾਵੇਂ ਮੈਂ ਸਿਰਫ ਉਹੀ ਕਰਨਾ ਚਾਹੁੰਦਾ ਹਾਂ ਜੋ ਚੰਗਾ ਹੈ।
21ਯਾਹਵੇਹ, ਮੈਨੂੰ ਨਾ ਤਿਆਗ; ਮੇਰੇ ਪਰਮੇਸ਼ਵਰ, ਮੇਰੇ ਤੋਂ ਦੂਰ ਨਾ ਹੋ।