ਜ਼ਬੂਰਾਂ 42

ਮੇਰੇ ਹੰਝੂ ਦਿਨ-ਰਾਤ ਮੇਰਾ ਭੋਜਨ ਰਹੇ ਹਨ, ਜਦ ਕਿ ਲੋਕ ਮੈਨੂੰ ਸਾਰਾ ਦਿਨ ਆਖਦੇ ਹਨ, “ਤੇਰਾ ਪਰਮੇਸ਼ਵਰ ਕਿੱਥੇ ਹੈ?”

Psalm 42:3 (UKJV) My tears have been my food day and night, while they continually say unto me, Where is your God?

1ਜਿਵੇਂ ਹਿਰਨੀ ਪਾਣੀ ਦੀਆਂ ਨਦੀਆਂ ਨੂੰ ਤਰਸਦੀ ਹੈ, ਹੇ ਮੇਰੇ ਪਰਮੇਸ਼ਵਰ, ਉਸੇ ਤਰ੍ਹਾਂ ਮੇਰੀ ਆਤਮਾ ਤੇਰੇ ਲਈ ਤਰਸਦੀ ਹੈ।

2ਮੇਰੀ ਜਾਨ ਪਰਮੇਸ਼ਵਰ ਲਈ, ਜਿਉਂਦੇ ਪਰਮੇਸ਼ਵਰ ਲਈ ਤਿਹਾਈ ਹੈ। ਮੈਂ ਕਦੋਂ ਜਾ ਕੇ ਪਰਮੇਸ਼ਵਰ ਨੂੰ ਮਿਲ ਸਕਦਾ ਹਾਂ?

3ਮੇਰੇ ਹੰਝੂ ਦਿਨ-ਰਾਤ ਮੇਰਾ ਭੋਜਨ ਰਹੇ ਹਨ, ਜਦ ਕਿ ਲੋਕ ਮੈਨੂੰ ਸਾਰਾ ਦਿਨ ਆਖਦੇ ਹਨ, “ਤੇਰਾ ਪਰਮੇਸ਼ਵਰ ਕਿੱਥੇ ਹੈ?”

4ਜਦੋਂ ਮੈਂ ਆਪਣੀ ਆਤਮਾ ਨੂੰ ਡੋਲ੍ਹਦਾ ਹਾਂ, ਇਹ ਗੱਲਾਂ ਮੈਨੂੰ ਯਾਦ ਆਉਂਦੀਆਂ ਹਨ ਮੈਂ ਕਿਵੇਂ ਪਰਮੇਸ਼ਵਰ ਦੀ ਸੁਰੱਖਿਆ ਹੇਠ ਪਰਮੇਸ਼ਵਰ ਦੇ ਘਰ ਨੂੰ ਜਾਂਦਾ ਸੀ, ਖੁਸ਼ੀ ਅਤੇ ਵਡਿਆਈ ਦੇ ਜੈਕਾਰਿਆਂ ਨਾਲ ਤਿਉਹਾਰਾਂ ਦੀ ਭੀੜ ਵਿੱਚ ਜਾਂਦਾ ਸੀ।

5ਮੇਰੀ ਜਾਨ, ਤੂੰ ਨਿਰਾਸ਼ ਕਿਉਂ ਹੈ? ਮੇਰੇ ਅੰਦਰ ਇੰਨੀ ਬੇਚੈਨ ਕਿਉਂ ਹੈ? ਪਰਮੇਸ਼ਵਰ ਉੱਤੇ ਆਪਣੀ ਆਸ ਰੱਖ, ਕਿਉਂ ਜੋ ਮੈਂ ਅਜੇ ਵੀ ਉਸ ਦੀ ਵਡਿਆਈ ਕਰਾਂਗਾ, ਮੇਰੇ ਮੁਕਤੀਦਾਤੇ ਅਤੇ ਮੇਰੇ ਪਰਮੇਸ਼ਵਰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.