7ਤੇਰੇ ਪਾਣੀ ਦੇ ਝਰਨੇ ਦੀ ਆਵਾਜ਼ ਸੁਣ ਕੇ, ਡੁੰਘਿਆਈ-ਡੁੰਘਿਆਈ ਨੂੰ ਪੁਕਾਰਦੀ ਹੈ; ਅਤੇ ਤੇਰੀਆਂ ਸਾਰੀਆਂ ਠਾਠਾਂ ਅਤੇ ਲਹਿਰਾਂ ਮੇਰੇ ਸਿਰ ਦੇ ਉੱਤੋਂ ਦੀ ਲੰਘ ਗਈਆ।
8ਦਿਨ ਨੂੰ ਯਾਹਵੇਹ ਆਪਣੇ ਪਿਆਰ ਦੀ ਆਗਿਆ ਦੇਵੇਗਾ, ਰਾਤ ਨੂੰ ਉਸਦਾ ਗੀਤ ਮੇਰੇ ਨਾਲ ਹੋਵੇਗਾ ਮੇਰੀ ਜ਼ਿੰਦਗੀ ਦੇ ਪਰਮੇਸ਼ਵਰ ਤੋਂ ਪ੍ਰਾਰਥਨਾ।
9ਮੈਂ ਪਰਮੇਸ਼ਵਰ ਨੂੰ ਮੇਰੀ ਚੱਟਾਨ ਆਖਦਾ ਹਾਂ, “ਤੂੰ ਮੈਨੂੰ ਕਿਉਂ ਭੁੱਲ ਗਿਆ ਹੈ? ਮੈਂ ਕਿਉਂ ਦੁਸ਼ਮਣਾਂ ਦੇ ਜ਼ੁਲਮ ਵਿੱਚ ਵਿਰਲਾਪ ਕਰਦਾ ਰਹਾਂ?”
10ਮੇਰੀਆਂ ਹੱਡੀਆਂ ਦੁੱਖੀ ਹਨ ਕਿਉਂਕਿ ਮੇਰੇ ਦੁਸ਼ਮਣ ਮੈਨੂੰ ਤਾਅਨੇ ਮਾਰਦੇ ਹਨ, ਸਾਰਾ ਦਿਨ ਮੈਨੂੰ ਕਹਿੰਦੇ ਹਨ, “ਤੇਰਾ ਪਰਮੇਸ਼ਵਰ ਕਿੱਥੇ ਹੈ?”
11ਹੇ ਮੇਰੀ ਜਾਨ, ਤੂੰ ਨਿਰਾਸ਼ ਕਿਉਂ ਹੈ? ਮੇਰੇ ਅੰਦਰ ਇੰਨੀ ਬੇਚੈਨੀ ਕਿਉਂ ਹੈ? ਪਰਮੇਸ਼ਵਰ ਉੱਤੇ ਆਪਣੀ ਆਸ ਰੱਖ, ਕਿਉਂ ਜੋ ਮੈਂ ਅਜੇ ਵੀ ਉਹ ਦੀ ਵਡਿਆਈ ਕਰਾਂਗਾ, ਉਹ ਮੇਰਾ ਮੁਕਤੀਦਾਤਾ ਅਤੇ ਮੇਰਾ ਪਰਮੇਸ਼ਵਰ ਹੈ।