ਜ਼ਬੂਰਾਂ 42

ਦਿਨ ਨੂੰ ਯਾਹਵੇਹ ਆਪਣੇ ਪਿਆਰ ਦੀ ਆਗਿਆ ਦੇਵੇਗਾ, ਰਾਤ ਨੂੰ ਉਸਦਾ ਗੀਤ ਮੇਰੇ ਨਾਲ ਹੋਵੇਗਾ ਮੇਰੀ ਜ਼ਿੰਦਗੀ ਦੇ ਪਰਮੇਸ਼ਵਰ ਤੋਂ ਪ੍ਰਾਰਥਨਾ।

Psalm 42:8 (UKJV) Yet the LORD will command his loving kindness in the day time, and in the night his song shall be with me, and my prayer unto the God of my life.

6ਹੇ ਮੇਰੇ ਪਰਮੇਸ਼ਵਰ, ਮੇਰੀ ਆਤਮਾ ਮੇਰੇ ਅੰਦਰ ਉਦਾਸ ਹੈ; ਇਸ ਲਈ ਮੈਂ ਤੁਹਾਨੂੰ ਯਰਦਨ ਦੀ ਧਰਤੀ ਤੋਂ, ਹਰਮੋਨ ਦੀਆਂ ਉਚਾਈਆਂ ਤੋਂ, ਅਤੇ ਮਿਜ਼ਾਰ ਪਰਬਤ ਤੋਂ ਯਾਦ ਕਰਾਂਗਾ।

7ਤੇਰੇ ਪਾਣੀ ਦੇ ਝਰਨੇ ਦੀ ਆਵਾਜ਼ ਸੁਣ ਕੇ, ਡੁੰਘਿਆਈ-ਡੁੰਘਿਆਈ ਨੂੰ ਪੁਕਾਰਦੀ ਹੈ; ਅਤੇ ਤੇਰੀਆਂ ਸਾਰੀਆਂ ਠਾਠਾਂ ਅਤੇ ਲਹਿਰਾਂ ਮੇਰੇ ਸਿਰ ਦੇ ਉੱਤੋਂ ਦੀ ਲੰਘ ਗਈਆ।

8ਦਿਨ ਨੂੰ ਯਾਹਵੇਹ ਆਪਣੇ ਪਿਆਰ ਦੀ ਆਗਿਆ ਦੇਵੇਗਾ, ਰਾਤ ਨੂੰ ਉਸਦਾ ਗੀਤ ਮੇਰੇ ਨਾਲ ਹੋਵੇਗਾ ਮੇਰੀ ਜ਼ਿੰਦਗੀ ਦੇ ਪਰਮੇਸ਼ਵਰ ਤੋਂ ਪ੍ਰਾਰਥਨਾ।

9ਮੈਂ ਪਰਮੇਸ਼ਵਰ ਨੂੰ ਮੇਰੀ ਚੱਟਾਨ ਆਖਦਾ ਹਾਂ, “ਤੂੰ ਮੈਨੂੰ ਕਿਉਂ ਭੁੱਲ ਗਿਆ ਹੈ? ਮੈਂ ਕਿਉਂ ਦੁਸ਼ਮਣਾਂ ਦੇ ਜ਼ੁਲਮ ਵਿੱਚ ਵਿਰਲਾਪ ਕਰਦਾ ਰਹਾਂ?”

10ਮੇਰੀਆਂ ਹੱਡੀਆਂ ਦੁੱਖੀ ਹਨ ਕਿਉਂਕਿ ਮੇਰੇ ਦੁਸ਼ਮਣ ਮੈਨੂੰ ਤਾਅਨੇ ਮਾਰਦੇ ਹਨ, ਸਾਰਾ ਦਿਨ ਮੈਨੂੰ ਕਹਿੰਦੇ ਹਨ, “ਤੇਰਾ ਪਰਮੇਸ਼ਵਰ ਕਿੱਥੇ ਹੈ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.