17ਅਸੀਂ ਨਾ ਤੇ ਤੈਨੂੰ ਭੁੱਲੇ ਸੀ, ਅਤੇ ਨਾ ਹੀ ਤੇਰੇ ਨੇਮ ਨੂੰ ਤੋੜਿਆ ਸੀ; ਤਾਂ ਵੀ ਸਾਨੂੰ ਇਹ ਸਭ ਸਹਿਣਾ ਪਿਆ।
18ਸਾਡੇ ਦਿਲ ਵਾਪਸ ਪਿੱਛੇ ਨਾ ਮੁੜੇ; ਅਤੇ ਨਾ ਹੀ ਸਾਡੇ ਪੈਰ ਤੇਰੇ ਰਾਹਾਂ ਤੋਂ ਭਟਕੇ।
19ਪਰ ਤੁਸੀਂ ਸਾਨੂੰ ਕੁਚਲ ਦਿੱਤਾ ਅਤੇ ਸਾਨੂੰ ਗਿੱਦੜਾਂ ਦਾ ਅੱਡਾ ਬਣਾ ਦਿੱਤਾ; ਤੁਸੀਂ ਸਾਨੂੰ ਡੂੰਘੇ ਹਨੇਰੇ ਵਿੱਚ ਢੱਕ ਦਿੱਤਾ ਹੈ।
20ਜੇ ਅਸੀਂ ਆਪਣੇ ਪਰਮੇਸ਼ਵਰ ਦਾ ਨਾਮ ਭੁੱਲ ਗਏ ਹੁੰਦੇ, ਜਾਂ ਕਿਸੇ ਵਿਦੇਸ਼ੀ ਦੇਵਤੇ ਅੱਗੇ ਹੱਥ ਪਸਾਰਦੇ,
21ਕੀ ਪਰਮੇਸ਼ਵਰ ਨੇ ਇਸ ਦੀ ਖੋਜ ਨਾ ਕੀਤੀ ਹੋਈ ਹੋਵੇਗੀ, ਉਹ ਤਾਂ ਦਿਲ ਦੇ ਭੇਤ ਨੂੰ ਜਾਣਦਾ ਹੈ?