ਜ਼ਬੂਰਾਂ 45

ਸੂਰ ਦਾ ਸ਼ਹਿਰ ਇੱਕ ਤੋਹਫ਼ਾ ਲੈ ਕੇ ਆਵੇਗਾ, ਧਨਵਾਨ ਲੋਕ ਤੇਰੀ ਮਿਹਰ ਦੀ ਭਾਲ ਕਰਨਗੇ।

Psalm 45:12 (UKJV) And the daughter of Tyre shall be there with a gift; even the rich among the people shall implore your favour.

10ਸੁਣ ਧੀਏ, ਧਿਆਨ ਨਾਲ ਸੁਣ, ਆਪਣੇ ਲੋਕਾਂ ਅਤੇ ਆਪਣੇ ਪਿਤਾ ਦੇ ਘਰ ਨੂੰ ਭੁੱਲ ਜਾਵੀ:

11ਬਾਦਸ਼ਾਹ ਤੇਰੀ ਸੁੰਦਰਤਾ ਨਾਲ ਮੋਹਿਤ ਹੋਵੇ; ਉਸ ਦਾ ਆਦਰ ਕਰ, ਕਿਉਂਕਿ ਉਹ ਤੇਰਾ ਸੁਆਮੀ ਹੈ।

12ਸੂਰ ਦਾ ਸ਼ਹਿਰ ਇੱਕ ਤੋਹਫ਼ਾ ਲੈ ਕੇ ਆਵੇਗਾ, ਧਨਵਾਨ ਲੋਕ ਤੇਰੀ ਮਿਹਰ ਦੀ ਭਾਲ ਕਰਨਗੇ।

13ਉਸ ਦੇ ਕਮਰੇ ਦੇ ਅੰਦਰ ਰਾਜਕੁਮਾਰੀ ਦੀ ਮਹਿਮਾ ਹੈ; ਉਸਦਾ ਲਿਬਾਸ ਸੋਨੇ ਨਾਲ ਬੁਣਿਆ ਹੋਇਆ ਹੈ।

14ਕਢਾਈ ਵਾਲੇ ਕੱਪੜਿਆਂ ਵਿੱਚ ਉਸਨੂੰ ਰਾਜੇ ਵੱਲ ਲਿਜਾਇਆ ਜਾਂਦਾ ਹੈ; ਉਸ ਦੀਆਂ ਕੁਆਰੀਆਂ ਸਹੇਲੀਆਂ ਉਸ ਦਾ ਪਿੱਛਾ ਕਰਦੀਆਂ ਹਨ, ਜਿਹੜੀਆਂ ਉਸ ਦੇ ਨਾਲ ਲਿਆਈਆਂ ਗਈਆਂ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.