ਜ਼ਬੂਰਾਂ 45

ਤੇਰੇ ਤਿੱਖੇ ਤੀਰ ਨੂੰ ਰਾਜੇ ਦੇ ਵੈਰੀਆਂ ਦੇ ਦਿਲਾਂ ਨੂੰ ਵਿੰਨ੍ਹਣ ਦੇ। ਕੌਮਾਂ ਨੂੰ ਤੇਰੇ ਪੈਰਾਂ ਹੇਠ ਆਉਣ ਦੇ।

Psalm 45:5 (UKJV) Yours arrows are sharp in the heart of the king's enemies; whereby the people fall under you.

3ਹੇ ਸ਼ਕਤੀਸ਼ਾਲੀ, ਆਪਣੀ ਤਲਵਾਰ ਆਪਣੇ ਲੱਕ ਨਾਲ ਬੰਨ੍ਹ; ਆਪਣੀ ਸ਼ਾਨ ਅਤੇ ਸ਼ੋਭਾ ਨੂੰ ਪਾ ਲੈ।

4ਆਪਣੀ ਮਹਿਮਾ ਵਿੱਚ ਸਚਿਆਈ, ਨਿਮਰਤਾ ਅਤੇ ਨਿਆਂ ਦੇ ਕਾਰਨ ਜਿੱਤ ਨਾਲ ਅੱਗੇ ਵਧ; ਤੇਰੇ ਸੱਜੇ ਹੱਥ ਨੂੰ ਸ਼ਾਨਦਾਰ ਕੰਮ ਕਰਨ ਦੇ।

5ਤੇਰੇ ਤਿੱਖੇ ਤੀਰ ਨੂੰ ਰਾਜੇ ਦੇ ਵੈਰੀਆਂ ਦੇ ਦਿਲਾਂ ਨੂੰ ਵਿੰਨ੍ਹਣ ਦੇ। ਕੌਮਾਂ ਨੂੰ ਤੇਰੇ ਪੈਰਾਂ ਹੇਠ ਆਉਣ ਦੇ।

6ਹੇ ਪਰਮੇਸ਼ਵਰ, ਤੇਰਾ ਸਿੰਘਾਸਣ ਸਦਾ ਅਤੇ ਸਦਾ ਲਈ ਕਾਇਮ ਰਹੇਗਾ; ਤੇਰੇ ਨਿਆਂ ਦਾ ਰਾਜਦੂਤ ਸਚਿਆਈ ਦਾ ਰਾਜਦੂਤ ਹੋਵੇਗਾ।

7ਤੂੰ ਧਰਮ ਨੂੰ ਪਿਆਰ ਕਰਦਾ ਅਤੇ ਦੁਸ਼ਟਤਾ ਨਾਲ ਨਫ਼ਰਤ ਕਰਦਾ ਹੈ; ਇਸ ਲਈ ਪਰਮੇਸ਼ਵਰ, ਤੇਰੇ ਪਰਮੇਸ਼ਵਰ ਨੇ ਤੈਨੂੰ ਖੁਸ਼ੀ ਦੇ ਤੇਲ ਨਾਲ ਮਸਹ ਕਰਕੇ ਤੇਰੇ ਸਾਥੀਆਂ ਤੋਂ ਉੱਪਰ ਰੱਖਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.