ਜ਼ਬੂਰਾਂ 47

ਕਿਉਂਕਿ ਯਾਹਵੇਹ ਅੱਤ ਮਹਾਨ ਅਤੇ ਅਦਭੁਤ ਹੈ, ਉਹ ਸਾਰੀ ਧਰਤੀ ਉੱਤੇ ਮਹਾਨ ਰਾਜਾ ਹੈ।

Psalm 47:2 (UKJV) For the LORD most high is terrible; he is a great King over all the earth.

1ਹੇ ਸਾਰੇ ਰਾਸ਼ਟਰੋਂ, ਤਾੜੀਆਂ ਵਜਾਓ; ਖੁਸ਼ੀ ਦੇ ਜੈਕਾਰਿਆਂ ਨਾਲ ਪਰਮੇਸ਼ਵਰ ਨੂੰ ਪੁਕਾਰੋ।

2ਕਿਉਂਕਿ ਯਾਹਵੇਹ ਅੱਤ ਮਹਾਨ ਅਤੇ ਅਦਭੁਤ ਹੈ, ਉਹ ਸਾਰੀ ਧਰਤੀ ਉੱਤੇ ਮਹਾਨ ਰਾਜਾ ਹੈ।

3ਉਸ ਨੇ ਕੌਮਾਂ ਨੂੰ ਸਾਡੇ ਅਧੀਨ ਕੀਤਾ, ਅਤੇ ਲੋਕਾਂ ਨੂੰ ਸਾਡੇ ਪੈਰਾਂ ਹੇਠ ਕੀਤਾ ਹੈ।

4ਉਸ ਨੇ ਸਾਡੇ ਲਈ ਸਾਡੀ ਵਿਰਾਸਤ ਨੂੰ ਚੁਣਿਆ, ਯਾਕੋਬ ਦਾ ਮਾਣ, ਜਿਸ ਨੂੰ ਉਹ ਪਿਆਰ ਕਰਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.