2ਕਿਉਂਕਿ ਯਾਹਵੇਹ ਅੱਤ ਮਹਾਨ ਅਤੇ ਅਦਭੁਤ ਹੈ, ਉਹ ਸਾਰੀ ਧਰਤੀ ਉੱਤੇ ਮਹਾਨ ਰਾਜਾ ਹੈ।
3ਉਸ ਨੇ ਕੌਮਾਂ ਨੂੰ ਸਾਡੇ ਅਧੀਨ ਕੀਤਾ, ਅਤੇ ਲੋਕਾਂ ਨੂੰ ਸਾਡੇ ਪੈਰਾਂ ਹੇਠ ਕੀਤਾ ਹੈ।
4ਉਸ ਨੇ ਸਾਡੇ ਲਈ ਸਾਡੀ ਵਿਰਾਸਤ ਨੂੰ ਚੁਣਿਆ, ਯਾਕੋਬ ਦਾ ਮਾਣ, ਜਿਸ ਨੂੰ ਉਹ ਪਿਆਰ ਕਰਦਾ ਸੀ।
5ਖੁਸ਼ੀ ਦੇ ਜੈਕਾਰੇ ਨਾਲ ਪਰਮੇਸ਼ਵਰ ਉੱਪਰ ਚੜ੍ਹ ਗਿਆ, ਤੁਰ੍ਹੀਆਂ ਦੀ ਆਵਾਜ਼ ਵਿੱਚ ਯਾਹਵੇਹ ਉੱਪਰ ਚੁੱਕ ਗਿਆ।
6ਪਰਮੇਸ਼ਵਰ ਦੀ ਵਡਿਆਈ ਦੇ ਗੀਤ ਗਾਓ; ਸਾਡੇ ਰਾਜੇ ਦੇ ਗੁਣ ਗਾਓ, ਗੁਣ ਗਾਓ।