6ਪਰਮੇਸ਼ਵਰ ਦੀ ਵਡਿਆਈ ਦੇ ਗੀਤ ਗਾਓ; ਸਾਡੇ ਰਾਜੇ ਦੇ ਗੁਣ ਗਾਓ, ਗੁਣ ਗਾਓ।
7ਕਿਉਂਕਿ ਪਰਮੇਸ਼ਵਰ ਸਾਰੀ ਧਰਤੀ ਦਾ ਰਾਜਾ ਹੈ। ਉਸ ਦੀ ਵਡਿਆਈ ਲਈ ਜ਼ਬੂਰ ਗਾਓ।
8ਪਰਮੇਸ਼ਵਰ ਰਾਸ਼ਟਰਾਂ ਉੱਤੇ ਰਾਜ ਕਰਦਾ ਹੈ; ਪਰਮੇਸ਼ਵਰ ਆਪਣੇ ਪਵਿੱਤਰ ਸਿੰਘਾਸਣ ਉੱਤੇ ਬਿਰਾਜਮਾਨ ਹੈ।
9ਰਾਸ਼ਟਰਾਂ ਦੇ ਸਰਦਾਰ ਅਬਰਾਹਾਮ ਦੇ ਪਰਮੇਸ਼ਵਰ ਦੇ ਲੋਕਾਂ ਵਾਂਗ ਇਕੱਠੇ ਹੁੰਦੇ ਹਨ, ਕਿਉਂਕਿ ਧਰਤੀ ਦੇ ਰਾਜੇ ਪਰਮੇਸ਼ਵਰ ਦੇ ਹਨ; ਉਹ ਬਹੁਤ ਉੱਚਾ ਹੈ।