1ਹੇ ਸੂਰਮੇ, ਤੂੰ ਬਦੀ ਦੀ ਸ਼ੇਖੀ ਕਿਉਂ ਮਾਰਦਾ ਹੈ? ਤੂੰ ਸਾਰਾ ਦਿਨ ਕਿਉਂ ਘਮੰਡ ਕਰਦਾ ਹੈ, ਤੂੰ ਜੋ ਪਰਮੇਸ਼ਵਰ ਦੀ ਨਿਗਾਹ ਵਿੱਚ ਸ਼ਰਮਿੰਦਾ ਹੈ?
2ਤੂੰ ਜੋ ਛਲ ਕਰਦਾ ਹੈ, ਤੇਰੀ ਜੀਭ ਬੁਰਿਆਈ ਦੀਆਂ ਯੋਜਨਾਵਾਂ ਰਚਦੀ ਹੈ। ਇਹ ਇੱਕ ਤਿੱਖੇ ਉਸਤਰੇ ਵਰਗੀ ਹੈ।
3ਤੂੰ ਭਲਾਈ ਨਾਲੋਂ ਜ਼ਿਆਦਾ ਬੁਰਾਈ ਨੂੰ, ਅਤੇ ਸੱਚ ਬੋਲਣ ਨਾਲੋਂ ਜ਼ਿਆਦਾ ਝੂਠ ਨੂੰ ਪਸੰਦ ਕਰਦਾ ਹੈ।