ਜ਼ਬੂਰਾਂ 52

ਤੂੰ ਜੋ ਛਲ ਕਰਦਾ ਹੈ, ਤੇਰੀ ਜੀਭ ਬੁਰਿਆਈ ਦੀਆਂ ਯੋਜਨਾਵਾਂ ਰਚਦੀ ਹੈ। ਇਹ ਇੱਕ ਤਿੱਖੇ ਉਸਤਰੇ ਵਰਗੀ ਹੈ।

Psalm 52:2 (UKJV) The tongue devises evil; like a sharp razor, working deceitfully.

1ਹੇ ਸੂਰਮੇ, ਤੂੰ ਬਦੀ ਦੀ ਸ਼ੇਖੀ ਕਿਉਂ ਮਾਰਦਾ ਹੈ? ਤੂੰ ਸਾਰਾ ਦਿਨ ਕਿਉਂ ਘਮੰਡ ਕਰਦਾ ਹੈ, ਤੂੰ ਜੋ ਪਰਮੇਸ਼ਵਰ ਦੀ ਨਿਗਾਹ ਵਿੱਚ ਸ਼ਰਮਿੰਦਾ ਹੈ?

2ਤੂੰ ਜੋ ਛਲ ਕਰਦਾ ਹੈ, ਤੇਰੀ ਜੀਭ ਬੁਰਿਆਈ ਦੀਆਂ ਯੋਜਨਾਵਾਂ ਰਚਦੀ ਹੈ। ਇਹ ਇੱਕ ਤਿੱਖੇ ਉਸਤਰੇ ਵਰਗੀ ਹੈ।

3ਤੂੰ ਭਲਾਈ ਨਾਲੋਂ ਜ਼ਿਆਦਾ ਬੁਰਾਈ ਨੂੰ, ਅਤੇ ਸੱਚ ਬੋਲਣ ਨਾਲੋਂ ਜ਼ਿਆਦਾ ਝੂਠ ਨੂੰ ਪਸੰਦ ਕਰਦਾ ਹੈ।

4ਹੇ ਧੋਖੇਬਾਜ਼ ਜੀਭ, ਤੈਨੂੰ ਹਰ ਇੱਕ ਬੁਰਾ ਸ਼ਬਦ ਪਸੰਦ ਹੈ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.